ਮਹਾਪ੍ਰਗਯ ਸਕੂਲ ਦੇ ਵਿਦਿਆਰਥੀਆਂ ਨੂੰ ਲੋਕ ਸੇਵਾ ਸੁਸਾਇਟੀ ਨੇ ਕੀਤਾ ਸਨਮਾਨਿਤ
“ਬੋਰਡ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 28 ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ”
ਜਗਰਾਉ (ਦੀਪਕ ਜੈਨ)
ਮਹਾਪ੍ਰਗਯ ਸਕੂਲ, ਜਗਰਾਉਂ ਦੇ ਜਸਵੰਤੀ ਦੇਵੀ ਜੈਨ ਮੈਮੋਰੀਅਲ ਹਾਲ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿੱਥੇ ਬੋਰਡ ਪ੍ਰੀਖਿਆਵਾਂ, ਦਸਵੀਂ ਅਤੇ ਬਾਰਵੀਂ ਕਲਾਸਾਂ ਵਿੱਚੋਂ 85% ਤੋਂ ਉੱਪਰ ਅੰਕ ਲੈਣ ਵਾਲੇ 28 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਸ਼੍ਰੀ ਰਮੇਸ਼ ਕਤਿਆਲ ਜੀ ਮੁੱਖ-ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਉਹਨਾਂ ਤੋਂ ਇਲਾਵਾ ਲੋਕ ਸੇਵਾ ਸੋਸਾਇਟੀ ਜਗਰਾਉਂ ਦੇ ਚੇਅਰਮੈਨ ਗੁਲਸ਼ਨ ਅਰੋੜਾ ਮੈਨਟੋਰ ਰਜਿੰਦਰ ਜੈਨ ਪ੍ਰਧਾਨ ਮਦਨ ਲਾਲ ਅਰੋੜਾ ਸੈਕਟਰੀ ਕੁਲਭੂਸ਼ਣ ਗੁਪਤਾ ਖਜਾਨਚੀ ਸੁਨੀਲ ਬਜਾਜ ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ ਤੋਂ ਇਲਾਵਾ ਕਮਲ ਕੱਕੜ ਸੁਖਦੇਵ ਗਰਗ ਸੁਖਜਿੰਦਰ ਢਿੱਲੋਂ ਗੋਪਾਲ ਗੁਪਤਾ ਕੈਪਟਨ ਨਰੇਸ਼ ਵਰਮਾ ਸਤੀਸ਼ ਕਟਾਰੀਆ ਰਜਿੰਦਰ ਗੋਇਲ ਮੁਕੇਸ਼ ਗੁਪਤਾ , ਜਗਦੀਪ ਸਿੰਘ ਕਟਾਰੀਆ ਅਤੇ ਮਨੋਹਰ ਸਿੰਘ ਟੱਕਰ ਹਾਜ਼ਰ ਹੋਏ।
ਉਹਨਾਂ ਨੇ ਸਕੂਲ ਦੀਆਂ ਬੋਰਡ ਜਮਾਤਾਂ, ਦਸਵੀਂ ਅਤੇ ਬਾਰਵੀਂ ਵਿੱਚੋਂ 85% ਤੋਂ ਵੱਧ ਅੰਕ ਲੈਣ ਵਾਲੇ 28 ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਸਨਮਾਨਿਤ ਵੀ ਕੀਤਾ। ਬੋਰਡ ਜਮਾਤਾਂ ਦੇ ਵਧੀਆ ਨਤੀਜੇ ਦੇਣ ਵਾਲੇ ਅਧਿਆਪਕਾਂ, ਮਨਜੀਤ ਇੰਦਰ ਕੁਮਾਰ, ਗੁਰਜੀਤ ਸਿੰਘ ਭੱਚੂ, ਹਰਦੀਪ ਕੌਰ, ਨਾਰਾਇਣ ਜਯੋਤੀ, ਕਸ਼ਿਸ਼ ਪਾਸੀ, ਬਿੰਦੂ ਗਰਗ ਅਤੇ ਕੁਲਜੀਤ ਸਿੰਘ ਗਿੱਲ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪ੍ਰਭਜੀਤ ਕੌਰ ਵਰਮਾ ਜੀ ਨੇ ਆਏ ਹੋਏ ਮਾਪਿਆਂ ਅਤੇ ਹੋਰ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਬੱਚਿਆਂ ਨੂੰ ਉਹਨਾਂ ਦੇ ਸ਼ਾਨਦਾਰ ਨਤੀਜਿਆਂ ਤੇ ਵਧਾਈ ਦਿੱਤੀ। ਡਾਇਰੈਕਟਰ ਸ਼੍ਰੀ ਵਿਸ਼ਾਲ ਜੈਨ ਜੀ ਨੇ ਲੋਕ ਸੇਵਾ ਸੋਸਾਇਟੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕਾਮਨਾ ਵੀ ਕੀਤੀ ਗਈ। ਇਸ ਦੌਰਾਨ ਨਵਪ੍ਰੀਤ ਸਿੰਘ ਸਾਹੀ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ।
- Download Babushahi App
-
-