ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ 'ਸਾਹਿਤਕ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਦੇ ਸਨਮਾਨ ਦਾ ਫੈਸਲਾ
ਅਸ਼ੋਕ ਵਰਮਾ
ਭਗਤਾ ਭਾਈ, 22 ਅਪ੍ਰੈਲ 2026:ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਸਾਹਿਤਕ ਮੰਚ ਭਗਤਾ ਭਾਈ ਦੇ ਪ੍ਰਧਾਨ ਸੁਖਮੰਦਰ ਸਿੰਘ ਬਰਾੜ ਗੁਮਟੀ ਦੀ ਕਾਮਰੇਡ ਰਣਧੀਰ ਸਿੰਘ ਪੁਰਸਕਾਰ ਲਈ ਚੋਣ ਕੀਤੀ ਗਈ ਹੈ। ਸੁਖਮੰਦਰ ਬਰਾੜ ਗੁੰਮਟੀ ਪਿਛਲੇ ਲੰਬੇ ਅਰਸੇ ਤੋਂ ਸਾਹਿਤ ਸਿਰਜਣਾ ਨਾਲ ਜੁੜੇ ਹੋਏ ਹਨ। ਉਹਨਾਂ ਨੇ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ ਕਾਵਿ ਸੰਗ੍ਰਹਿ ,ਗਜ਼ਲ ਸੰਗ੍ਰਹਿ ਅਤੇ ਨਾਵਲ ਪਾਏ ਹਨ। ਪਿੱਛੇ ਜਿਹੇ ਉਹਨਾਂ ਦਾ ਨਾਵਲ 'ਕੱਚਾ ਮਾਸ' ਅਤੇ ਕਾਵਿ ਸੰਗ੍ਰਹਿ 'ਹੁਣ ਭਵੀਸ਼ਣ ਖੁਸ਼ ਹੈ' ਸਾਹਿਤਕ ਸਜਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਰਹੇ ਹਨ। ਪਿਛਲੇ ਤਿੰਨ ਸਾਲ ਤੋਂ ਉਹ ਲਗਾਤਾਰ ਭਗਤਾ ਭਾਈਕਾ ਦੀ ਨਾਮਵਾਰ ਸਾਹਿਤਕ ਸੰਸਥਾ 'ਸਾਹਿਤਕ ਮੰਚ ਭਗਤਾ' ਦੀ ਪ੍ਰਧਾਨਗੀ ਵੀ ਕਰ ਰਹੇ ਹਨ।
ਉਹਨਾਂ ਦੀ ਵਿਦਵਤਾ ਉਹਨਾਂ ਦੇ ਜੀਵਨ ਵਿੱਚ ਅਨੁਸ਼ਾਸਨ ਤੋਂ ਸਹਿਜੇ ਹੀ ਵੇਖੀ ਜਾ ਸਕਦੀ ਹੈ। ਸਾਹਿਤ ਸਿਰਜਣਾ ਵਿੱਚ ਪਾਈਆਂ ਉਹਨਾਂ ਦੀਆਂ ਪ੍ਰਾਪਤੀਆਂ ਲਈ ਸਾਲ 2026 ਲਈ ਇਹ ਸਨਮਾਨ ਦੇਣ ਦਾ ਫੈਸਲਾ ਹੋਇਆ ਹੈ। ਉਹਨਾਂ ਨੂੰ ਸਨਮਾਨਿਤ ਕਰਨਾ ਸਮੂਹ ਸਾਹਿਤਕ ਮੰਚ ਭਗਤਾ ਦਾ ਸਨਮਾਨ ਕਰਨਾ ਹੈ । ਇਸ ਸਨਮਾਨ ਨਾਲ ਸੁਖਮੰਦਰ ਬਰਾੜ ਗੁੰਮਟੀ ਦਾ ਸਾਹਿਤ ਦੇ ਖੇਤਰ ਵਿੱਚ ਕੱਦ ਹੋਰ ਵੀ ਉੱਚਾ ਹੋਵੇਗਾ । ਇਸ ਸਨਮਾਨ ਵਿੱਚ 5100 ਰੁਪਏ,ਲੋਈ ਅਤੇ ਸਨਮਾਨ ਚਿੰਨ ਦਿੱਤਾ ਜਾਵੇਗਾ। ਇਹ ਜਾਣਕਾਰੀ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਗ਼ਜ਼ਲਗੋ ਅਮਰਿੰਦਰ ਸਿੰਘ ਸੋਹਲ ਅਤੇ ਸਮੂਹ ਮੈਂਬਰ ਕਾਰਜਕਾਰਨੀ ਟੀਮ ਵੱਲੋਂ ਦਿੱਤੀ ਗਈ। ਉਹਨਾਂ ਜ਼ਿਕਰ ਕੀਤਾ ਕਿ ਸੁਖਮੰਦਰ ਬਰਾੜ ਗੁੰਮਟੀ ਦਾ ਸਨਮਾਨ ਸਾਹਿਤ ਦੇ ਖੇਤਰ ਵਿੱਚ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਹੈ। ਪ੍ਰਧਾਨ ਅਮਰਿੰਦਰ ਸਿੰਘ ਸੋਹਲ ਅਤੇ ਜਨਰਲ ਸਕੱਤਰ ਪ੍ਰਭਜੋਤ ਰਾਮਪੁਰ ਨੇ ਦੱਸਿਆ ਕਿ ਇਹ ਸਮਾਗਮ ਜੁਲਾਈ ਜਾਂ ਅਗਸਤ (2026) ਵਿੱਚ ਹੋਵੇਗਾ।
Click to Follow Babushahi Facebook page →