ਧਾਰੀਵਾਲ ਵਿਖੇ ਰੇਲ ਗੱਡੀ ਹੇਠ ਆਉਣ ਕਰਕੇ ਨੌਜਵਾਨ ਦੀ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ 20 ਸਤੰਬਰ
ਪਿੰਡ ਰਣੀਆਂ ਤੋ ਗੁਜਰਦੀ ਰੇਲਵੇ ਲਾਈਨ ਨੂੰ ਪਾਰ ਕਰਦਿਆਂ ਨੌਜਵਾਨ ਦੀ ਰੇਲ ਗੱਲੀ ਹੇਠ ਆ ਕੇ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। । ਜਾਣਕਾਰੀ ਮੁਤਾਇਕ ਪਠਾਨਕੋਟ ਤੋਂ ਅਮ੍ਰਿੰਤਸਰ ਵੱਲੋਂ ਜਾ ਰਹੀ ਸਪੈਸ਼ਲ ਰੇਲ ਗੱਡੀ ਜਦ ਪਿੰਡ ਰਣੀਆਂ ਦੇ ਨਜ਼ਦੀਕੀ ਪਾਵਰਕੌਮ ਐਕਸੀਅਨ ਦਫਤਰ ਧਾਰੀਵਾਲ ਨਜਦੀਕ ਪਹੁੰਚੀ ਤਾਂ ਇੱਕ ਨੌਜਵਾਨ ਅਚਾਨਕ ਰੇਲ ਗੱਡੀ ਥੱਲੇ ਆ ਗਿਆ, ਲਾਸ਼ ਦੇ ਨੇੜੋ ਮਿਲੇ ਆਧਾਰ ਕਾਰਡ ਨਾਲ ਜਿਸ ਦੀ ਪਹਿਚਾਣ ਸੂਰਜ ਵਾਸੀ ਰਣੀਆਂ ਵੱਜੋਂ ਹੋਈ । ਪਤਾ ਲੱਗਣ ਤੇ ਮ੍ਰਿਤਕ ਨੌਜਵਾਨ ਦੀ ਮਾਤਾ ਕਮਲੇਸ਼ ਅਤੇ ਮਿਤਕ ਦੀ ਪਤਨੀ ਨੇ ਆ ਕੇ ਉਸ ਦੀ ਸ਼ਨਾਖਤ ਵੀ ਕੀਤੀ ਹੈ ।
ਰੇਲਵੇ ਪੁਲਿਸ ਚੌਂਕੀ ਧਾਰੀਵਾਲ ਦੇ ਇੰਚਾਰਜ ਏ.ਐਸ.ਆਈ.ਤਲਵਿੰਦਰ ਸਿੰਘ ਸਾਥੀ ਮੁਲਾਜਮਾਂ ਸਮੇਤ ਮੌਕੇ ਤੇ ਪਹੁੰਚ ਕੇ ਜਾਂਚ ਸੁਰੂ ਕਰ ਦਿੱਤੀ ਅਤੇ ਦੱਸਿਆ ਕਿ ਮਿਤਕ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ