ਦਰਦਨਾਕ ਹਾਦਸਾ , ਗੱਡੀ ਪਲਟ ਕੇ ਡਿੱਗੀ ਗੰਦੇ ਨਾਲੇ ਵਿੱਚ
ਪਿਓ ਅਤੇ ਚਾਰ ਸਾਲਾ ਧੀ ਦੀ ਮੌਤ , ਰਾਸਗੀਰਾ ਨੇ ਬਚਾਏ ਮਾਂ ਪੁੱਤ
ਰੋਹਿਤ ਗੁਪਤਾ
ਗੁਰਦਾਸਪੁਰ , 20 ਨਵੰਬਰ 2025 :
ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ਨਜ਼ਦੀਕ ਸਵੇਰਸਾਰ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਇੱਕ ਟਿੱਪਰ ਓਵਰਟੇਕ ਕਰਦੇ ਹਨ ਕਾਰ ਦਾਸ ਸੰਤੁਲਨ ਵਿਗੜ ਗਿਆ ਤੇ ਉਹ ਪਲਟਿਆ ਖਾਂਦੀ ਹੋਈ ਗੰਦੀ ਨਾਲੇ ਵਿੱਚ ਜਾ ਡਿੱਗੀ।ਹਾਦਸੇ ਵਿੱਚ ਕਾਰ ਚਲਾ ਰਹੇ ਵਿਅਕਤੀ ਅਤੇ ਉਸ ਦੀ ਚਾਰ ਸਾਲਾ ਧੀ ਦੀ ਮੌਤ ਹੋ ਗਈ ਜਦਕਿ ਮੌਕੇ ਤੇ ਪਹੁੰਚੇ ਰਾਹਗੀਰਾਂ ਵੱਲੋਂ ਗੱਡੀ ਵਿੱਚ ਬੈਠੀ ਮਾਂ ਅਤੇ ਉਸਦੇ ਪੁੱਤਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ।
ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆ ਰਿਹਾ ਸੀ ਅਤੇ ਵਾਪਸ ਆਪਣੇ ਘਰ ਮੁਕੇਰੀਆਂ ਵੱਲ ਨੂੰ ਜਾ ਰਿਹਾ ਸੀ । ਸ਼ਾਇਦ ਗੱਡੀ ਚਲਾ ਰਹੇ ਵਿਅਕਤੀ ਨੂੰ ਨੀਂਦ ਦਾ ਝੌਂਕਾ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ।