26 ਨਵੰਬਰ ਦੇ ਚੰਡੀਗੜ੍ਹ ਮੁਜ਼ਾਰੇ ਲਈ ਜੋਰਦਾਰ ਤਿਆਰੀ
ਜਮਹੂਰੀ ਕਿਸਾਨ ਸਭਾ ਵੱਲੋਂ ਸੱਤ ਬੱਸਾਂ ਚੱਲਣਗੀਆਂ
ਖਤਰਨਾਕ ਬਿਜਲੀ ਸੋਧ ਬਿਲ ਦਾ ਵਿਰੋਧ ਅਤਿਅੰਤ ਜਰੂਰੀ -ਅਜਨਾਲਾ
ਰੋਹਿਤ ਗੁਪਤਾ
ਗੁਰਦਾਸਪੁਰ 20 ਨਵੰਬਰ 2025 ਜਮਹੂਰੀ ਕਿਸਾਨ ਸਭਾ ਜਿਲਾ ਗੁਰਦਾਸਪੁਰ ਦੀ ਇਕ ਭਰਵੀ ਮੀਟਿੰਗ ਸ਼ਹੀਦ ਬਲਜੀਤ ਸਿੰਘ ਭਵਨ ਜੇਲ ਰੋਡ ਗੁਰਦਾਸਪੁਰ ਵਿਖੇ ਜਿਲਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ ਕਲਾਨੌਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਉਚੇਚੇ ਤੌਰ ਤੇ ਪਹੁੰਚੇ । ਰਘਬੀਰ ਸਿੰਘ ਪਕੀਵਾ, ਮੱਖਣ ਸਿੰਘ ਕੁਹਾੜ ,ਜਗੀਰ ਸਿੰਘ ਸਲਾਚ, ਅਜੀਤ ਸਿੰਘ ਹੁੰਦਲ, ਅਵਤਾਰ ਸਿੰਘ ਠੱਠਾ ,ਕੁਲਵਿੰਦਰ ਸਿੰਘ ਤਿੱਬੜ, ਆਜਾਦ ਸਿੰਘ ਸ਼ਾਹਪੁਰ ਜਾਜਨ, ਰਘਬੀਰ ਸਿੰਘ ਚਾਹਲ, ਹੈਡਮਾਸਟਰ ਅਬਨਾਸ਼ ਸਿੰਘ, ਬਲਜੀਤ ਸਿੰਘ ਕਲਾਨੌਰ ,ਰਣਜੀਤ ਸਿੰਘ ਰਾਣਾ ਘਰਾਲਾ ,ਕਪੂਰ ਸਿੰਘ ਘੁੰਮਣ, ਰਜਿੰਦਰ ਸੋਨੂ ਘਰਾਲਾ, ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਬੋਲਦਿਆਂ ਸਤਨਾਮ ਸਿੰਘ ਅਜਨਾਲਾ ਹੋਰਾਂ ਨੇ 26 ਨਵੰਬਰ ਦੇ 2020 ਦੇ ਸੰਯੁਕਤ ਕਿਸਾਨ ਮੋਰਚੇ ਦੇ ਦਿੱਲੀ ਪੁੱਜ ਕੇ ਕੀਤੇ ਲੰਬੇ ਸੰਘਰਸ਼ ਤੇ ਕਾਲੇ ਕਾਨੂੰਨ ਅਤੇ ਬਿਜਲੀ ਸੋਧ ਬਿਲ 2020 ਰੱਦ ਕਰਾਉਣ ਵਰਗੀਆਂ ਮਹਾਨ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਨਵਾਂ ਬਿਜਲੀ ਸੋਧ ਬਿਲ ਲਿਆਂਦਾ ਜਾ ਰਿਹਾ ਹੈ, ਉਹ ਮੋਬਾਈਲਾਂ ਲਈ ਇੰਟਰਨੈਟ ਦੇਣ ਵਾਲੀਆਂ ਵੱਖ-ਵੱਖ ਕੰਪਨੀਆਂ ਵਾਂਗ ਹੀ ਹੈ ਅਤੇ ਵੰਡ ਦੇ ਨਿਜੀਕਰਨ ਬਾਅਦ ਚਿੱਪ ਵਾਲੇ ਮੀਟਰਾਂ ਵਾਂਗ ਪਹਿਲਾਂ ਪੈਸੇ ਪਾਉਣੇ ਲਾਜ਼ਮੀ ਹੋ ਜਾਣਗੇ। ਹਰ ਤਰਾਂ ਦੀ ਸਬਸਿਡੀ ਵੀ ਬੰਦ ਹੋ ਜਾਵੇਗੀ। ਇਸ ਲਈ ਸੰਯੁਕਤ ਕਿਸਾਨ ਮੋਰਚੇ ਦਾ 26 ਨਵੰਬਰ 2025 ਦਾ ਚੰਡੀਗੜ੍ਹ ਦਾ ਲਾਮਿਸਾਲ ਮੁਜ਼ਾਹਰਾ ਪੰਜਾਬ ਸਰਕਾਰ ਨੂੰ ਇਹ ਬਿਲ ਨਾਮਨਜੂਰ ਕਰਨ ਲਈ ਮਜਬੂਰ ਕਰ ਦੇਵੇਗਾ। ਫੈਸਲਾ ਕੀਤਾ ਗਿਆ ਕਿ ਦੋ ਬੱਸਾਂ ਕਲਾਨੌਰ ਤੋਂ ,ਇੱਕ ਬੱਸ ਤਿੱਬੜ ਤੋਂ, ਇੱਕ ਸਲਾਚਾਂ ਤੋਂ, ਇੱਕ ਠਠੇ ਤੋਂ, ਇੱਕ ਠੱਕਰ ਸੰਧੂ ਤੋਂ' ਤੇ ਇੱਕ ਘੁਮਾਣਾ ਤੋਂ ਚੱਲੇਗੀ'। ਕੁੱਲ ਸੱਤ ਬੱਸਾਂ ਜਮਹੂਰੀ ਕਿਸਾਨ ਸਭਾ ਵੱਲੋਂ ਚੰਡੀਗੜ੍ਹ ਮੁਜਾਹਰੇ ਲਈ ਚੱਲਣਗੀਆਂ।
ਇਸ ਮੌਕੇ ਹੋਰਨਾ ਤੋਂ ਇਲਾਵਾ ਵੀਰ ਸਿੰਘ ਕਲਾਨੌਰ, ਗੁਰਮੀਤ ਸਿੰਘ ਥਾਣੇਵਾਲ ,ਕੁਲਵੰਤ ਸਿੰਘ ਬਾਠ, ਸਤਨਾਮ ਸਿੰਘਕਲਾਨੌਰ ,ਪੁਸ਼ਪਿੰਦਰ ਸਿੰਘ ਸ਼ਾਹਪੁਰ ਜਾਜਨ, ਰਛਪਾਲ ਸਿੰਘ ਰਵਾਲ, ਜੋਗਿੰਦਰ ਸਿੰਘ ਰਵਾਲ, ਹਰਜਿੰਦਰ ਸਿੰਘ ਰਵਾਲ, , ਕੁਲਵੰਤ ਸਿੰਘ ਮੀਆਂ ਕੋਟ, ਮਲਕੀਅਤ ਸਿੰਘ ਬੁੱਢਾਕੋਟ, ਬਲਪ੍ਰੀਤ ਸਿੰਘ, ਬਰਿੰਦਰ ਸਿੰਘ ਲਾਡੀ ਘਰਾਲਾ ,ਕੁਲਜੀਤ ਸਿੰਘ ਰੰਧਾਵਾ ,ਕੁਲਜੀਤ ਸਿੰਘ ਸਿੱਧਵਾਂ ਜਮੀਤਾ, ਗੁਰਿੰਦਰ ਸਿੰਘ ਮੰਪੀ, ਚਰਨ ਸਿੰਘ ਆਦਿ ਵੀ ਹਾਜ਼ਰ ਸਨ।