ਡੀ ਏ ਵੀ ਸਕੂਲ ਰੋਪੜ ਦੀ ਵਿਦਿਆਰਥਣ ਨੇ ਨੈਸ਼ਨਲ ਖੇਡਾਂ ਵਿੱਚੋਂ ਜਿੱਤਿਆ ਕਾਂਸੀ ਦਾ ਤਗਮਾ
ਮਨਪ੍ਰੀਤ ਸਿੰਘ
ਰੂਪਨਗਰ 16 ਜਨਵਰੀ
ਇੰਡੀਅਨ ਕੈਕਿੰਗ ਅਤੇ ਕਨੋਇੰਗ ਐਸੋਸੀਏਸ਼ਨ ਨਵੀਂ ਦਿੱਲੀ ਵੱਲੋਂ ਚੌਦਵੀਆਂ ਨੈਸ਼ਨਲ ਡਰੈਗਨ ਬੋਟ ਰੇਸਿੰਗ ਚੈਂਪੀਅਨਸ਼ਿਪ 2025 26 ਲੋਅਰ ਲੇਕ ਭੋਪਾਲ ਵਿਖੇ ਕਰਵਾਈਆਂ ਗਈਆਂ l ਜਿਸ ਵਿੱਚ ਡੀ ਏ ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੋਪੜ ਦੀ ਵਿਦਿਆਰਥਣ ਡੋਰਥੀ ਨੇ ਸੀਨੀਅਰ ਵੁਮਨ ਡੀ- 10 500 ਮੀਟਰ ਰੇਸ ਵਿੱਚ ਭਾਗ ਲੈਂਦੇ ਹੋਏ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ l ਇਸ ਤੋਂ ਇਲਾਵਾ ਸਦਾਬrq ਗੁਰਦੁਆਰਾ ਸਾਹਿਬ ਵਿਖੇ ਦਸ਼ਮੇਸ਼ ਯੂਥ ਕਲੱਬ ਰਣਜੀਤ ਐਵਨਿਊ ਵੱਲੋਂ ਕਰਵਾਏ ਗਏ ਪੇਂਟਿੰਗ ਮੁਕਾਬਲੇ ਵਿੱਚ ਸਕੂਲ ਦੇ ਵਿਦਿਆਰਥੀ ਸ਼ਰਨਜੀਤ ਕੌਰ ਨੇ ਪਹਿਲਾ , ਕਸ਼ਿਸ਼ ਮੌਰਿਆ ਨੇ ਤੀਸਰਾ ਅਤੇ ਵਿਦਿਆਰਥੀ ਅਨੰਤ ਵੀਜ ਨੇ ਚੌਥਾ ਸਥਾਨ ਹਾਸਿਲ ਕੀਤਾ l ਪ੍ਰਿੰਸੀਪਲ ਸੰਗੀਤਾ ਰਾਣੀ ਨੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਪਹੁੰਚਣ ਤੇ ਸਨਮਾਨਿਤ ਕੀਤਾ ਅਤੇ ਸਬੰਧਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਇਸ ਮੌਕੇ ਸੀਨੀਅਰ ਅਧਿਆਪਕ ਇਕਬਾਲ ਸਿੰਘ ਰਾਜੇਸ਼ ਕੁਮਾਰ ਮੈਡਮ ਨੀਲੂ ਮਲਹੋਤਰਾ ਮੈਡਮ ਰਜਨੀ ਅਤੇ ਸਾਰਾ ਸਟਾਫ ਹਾਜ਼ਰ ਸੀ।