ਡਾਂਗਾਂ ਲੈ ਕੇ ਕੋਲ ਖੜ੍ਹੇ ਹੋ ਕੇ, ਦੋ ਮਹੀਨੇ ਪਹਿਲਾਂ ਬਣਾਈਆਂ ਸੜਕਾਂ ਟੁੱਟਣੀਆਂ ਸ਼ੁਰੂ
*ਪੀਣ ਵਾਲੇ ਪਾਣੀ ਦੀ ਸਪਲਾਈ ਹੋਣ ਲੱਗੀ ਲੀਕ*
*ਨਾ ਠੇਕੇਦਾਰ ਅਤੇ ਨਾ ਹੀ ਪ੍ਰਸ਼ਾਸਨ ਦੇ ਰਿਹਾ ਧਿਆਨ*
*ਸੁਲਤਾਨਪੁਰ ਲੋਧੀ ਦੇ ਲੋਕ ਡਾਢੇ ਪਰੇਸ਼ਾਨ*
*ਪਵਿੱਤਰ ਸ਼ਹਿਰ ਦਾ ਰੱਬ ਹੀ ਰਾਖਾ*
*ਘਟੀਆ ਮਟੀਰੀਅਲ ਪਾ ਕੇ ਸੜਕਾਂ ਬਣਾਈਆਂ ਜਾ ਰਹੀਆਂ*
ਸੜਕਾਂ ਬਣਾਉਣ ਵੇਲੇ ਨਹੀਂ ਦਿੱਤਾ ਗਿਆ ਕੋਈ ਵੀ ਧਿਆਨ
ਸੁਲਤਾਨਪੁਰ ਲੋਧੀ 4 ਮਾਰਚ 2026
ਬਲਵਿੰਦਰ ਸਿੰਘ ਧਾਲੀਵਾਲ
ਉੱਘੇ ਸਮਾਜ ਸੇਵੀ ਤੇ ਸਾਬਕਾ ਜ਼ਿਲਾ ਕਪੂਰਥਲਾ ਦੇ ਕਿਸਾਨ ਵਿੰਗ ਦੇ ਪ੍ਰਧਾਨ ਕਰਮਜੀਤ ਸਿੰਘ ਕੌੜਾ ਨੇ ਮਹਿਜ਼ ਦੋ ਮਹੀਨੇ ਪਹਿਲਾਂ ਹੀ ਬਣਾਈ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਸ਼ਹੀਦ ਊਧਮ ਸਿੰਘ ਚੌਂਕ ਤੋਂ ਤਲਵੰਡੀ ਪੋਲ ਅਤੇ ਗੁਰਦੁਆਰਾ ਬੇਰ ਸਾਹਿਬ ਨੂੰ ਜਾਂਦੀ ਮੇਨ ਸੜਕ ਦੇ ਥਾਂ ਥਾਂ ਤੋਂ ਟੁੱਟ ਜਾਣ, ਲੋਕਾਂ ਦੁਆਰਾ ਪੁੱਟ ਨਹੀਂ ਸ਼ੁਰੂ ਕਰਨ ਅਤੇ ਉਸ ਵਿੱਚ ਨਵੇਂ ਪਾਏ ਗਏ ਪੀਣ ਵਾਲੇ ਸੀਵਰੇਜ ਦੇ ਲੀਕ ਹੋ ਜਾਣ ਨਾਲ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ| ਕਰਮਜੀਤ ਸਿੰਘ ਨੇ ਅੱਜ ਇਥੇ ਦੱਸਿਆ ਕਿ ਇਹ ਕਰੀਬ 3 ਜਾ 4 ਕਿਲੋਮੀਟਰ ਲੰਬੀ ਸੜਕ ਬੀਤੇ 4 ਸਾਲਾਂ ਤੋਂ ਖਰਾਬ ਚਲ ਰਹੀ ਸੀ ਜਿਸ ਨੂੰ ਬਣਾਉਣ ਲਈ ਉਹ ਲਗਾਤਾਰ ਅਧਿਕਾਰੀਆਂ ਅਤੇ ਸਰਕਾਰ ਦੇ ਪ੍ਰਤਿਨਿਧੀਆਂ ਨੂੰ ਸ਼ਹਿਰ ਵਾਸੀ ਮਿਲਦੇ ਆ ਰਹੇ ਸਨ| ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸਾਲਾਂ ਤੱਕ ਦੀਆਂ ਕੋਸ਼ਿਸ਼ਾਂ ਕਰਕੇ ਇਸ ਸੜਕ ਨੂੰ ਬਣਾਉਣ ਦਾ ਕੰਮ ਅਜੇ ਚੱਲ ਹੀ ਰਿਹਾ ਹੈ ਕਿ ਸੜਕ ਥਾਂ ਥਾਂ ਤੋਂ ਟੁੱਟਣੀ ਸ਼ੁਰੂ ਹੋ ਗਈ ਸੀ। ਇਸ ਬਾਰੇ ਉਨ੍ਹਾਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਜਾਵੇਗਾ| ਉਨ੍ਹਾਂ ਸੜਕ ਬਣਾਉਣ ਵਿੱਚ ਘਟੀਆਂ ਮਟੀਰੀਅਲ ਵਰਤੇ ਜਾਣ ਦਾ ਦੋਸ਼ ਲਗਾਇਆ ਹੈ| ਉਹਨਾਂ ਕਿਹਾ ਪਹਿਲਾਂ ਹੀ ਪਾਏ ਗਏ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਦੇ ਜੋੜ ਠੀਕ ਤਰ੍ਹਾਂ ਨਹੀਂ ਲਗਾਏ ਗਏ ਜੋ ਥਾ ਥਾ ਤੋਂ ਲੀਕ ਹਨ।
ਇਸ ਸਬੰਧੀ ਕੌੜਾ ਨੇ ਕਿਹਾ ਕਿ 550 ਸਾਲਾਂ ਤੇ ਆਇਆ ਹੋਇਆ ਇਹ ਸਾਰਾ ਪੈਸਾ ਜੋ ਮੌਜੂਦਾ ਸਰਕਾਰ ਵੱਲੋਂ ਸਹੀ ਢੰਗ ਨਾਲ ਨਹੀਂ ਲਗਾਇਆ ਜਾ ਰਿਹਾ ਅਤੇ ਨਾ ਹੀ ਸਹੀ ਢੰਗ ਨਾਲ ਕੋਈ ਵੀ ਸ਼ਹਿਰ ਦੀ ਸੜਕ ਬਣਾਈ ਜਾ ਰਹੀ ਆ। ਸਿਰਫ ਮਿੱਟੀ ਉੱਤੇ ਲੁੱਕ ਪਾਇਆ ਜਾ ਰਿਹਾ ਅਤੇ ਲੋਕਾਂ ਦੇ ਅੱਖੀ ਘੱਟਾ ਪਾਇਆ ਜਾ ਰਿਹਾ ਲੋਕਾਂ ਨੂੰ ਇਨਸਾਫ ਚਾਹੀਦਾ ।
ਇਸ ਸਬੰਧੀ ਪੀਡਬਲਿਊਡੀ ਦੇ ਜੇਈ ਵਰੁਣ ਛਾਬੜਾ ਨੂੰ ਫੋਨ ਲਗਾਇਆ ਗਿਆ ਪਰ ਉਹਨਾਂ ਵੱਲੋਂ ਫੋਨ ਨਹੀਂ ਚੱਕਿਆ ਗਿਆ
Click to Follow Babushahi Facebook page →