ਠੇਕੇਦਾਰ ਵਲੋਂ ਆੜ੍ਹਤੀਆਂ ਨੂੰ ਨਹੀ ਦਿੱਤਾ ਜਾ ਰਿਹਾ ਕਣਕ ਢੋਣ ਦਾ ਕਿਰਾਇਆ
ਡੀਸੀ ਅਤੇ ਵਿਭਾਗੀ ਅਧਿਕਾਰੀਆਂ ਕੋਲ ਪਹੁੰਚੀ ਸਿਕਾਇਤ
ਰੋਹਿਤ ਗੁਪਤਾ
ਗੁਰਦਾਸਪੁਰ , 1 ਜੁਲਾਈ 2025- ਗੁਰਦਸਪੁਰ ਦੇ ਕਸਬਾ ਬਾਜ਼ਾੜ ਅਤੇ ਸੈਦੋਵਾਲ ਦੇ ਆੜ੍ਹਤੀਆਂ ਵਲੋਂ ਅੱਜ DC ਗੁਰਦਸਪੁਰ ਅਤੇ ਫ਼ੂਡ ਸੁਪਲਾਈ ਵਿਭਾਗ ਨੂੰ ਸਿਕਾਇਤ ਕੀਤੀ ਹੈ ਕਿ ਸਰਕਾਰ ਵਲੋਂ ਜਿਸ ਠੇਕੇਦਾਰ ਨੂੰ ਇਨ੍ਹਾਂ ਮੰਡਿਆ ਵਿੱਚੋ ਮਾਲ੍ਹ ਢੋਣ ਦਾ ਠੇਕਾ ਦਿੱਤਾ ਗਿਆ ਹੈ ਕਣਕ ਦੇ ਸੀਜ਼ਨ ਦੌਰਾਨ ਸਾਡੀਆਂ 20 ਦੇ ਕਰੀਬ ਮੰਡਿਆ ਵਿੱਚ ਲਿਫਟਿੰਗ ਠੇਕੇਦਾਰ ਨੇ ਮੰਡਿਆ ਵਿੱਚੋ ਕਣਕ ਦੀ ਲਿਫਟਿੰਗ ਲਈ ਸਾਨੂੰ ਕੋਈ ਵੀ ਗੱਡੀ ਨਹੀ ਦਿੱਤੀ ਗਈ ਅਤੇ ਅਸੀਂ ਮਜਬੂਰੀ ਵੱਸ ਆਪਣੇ ਕੋਲੋਂ ਪੈਸੇ ਖ਼ਰਚ ਕਰਕੇ ਟਰੱਕ ,ਟਰਾਲੀਆਂ ਰਾਹੀਂ ਮੰਡਿਆ ਵਿੱਚੋ ਆਪ ਮਾਲ ਲਿਫਟ ਕੀਤਾ।
ਉਹ ਹੁਣ ਸਾਨੂੰ ਲਿਫਟਿੰਗ ਦੀ ਪੇਮੈਂਟ ਨਹੀ ਦੇ ਰਿਹਾ। ਪਹਿਲਾ ਉਸਨੇ ਵਾਦਾ ਕੀਤਾ ਸੀ ਕਿ ਗੱਡੀਆਂ ਨਾ ਹੋਣ ਕਾਰਨ ਉਹ ਲਿਫਟਿੰਗ ਨਹੀਂ ਕਰ ਪਾ ਰਿਹਾ ਇਸ ਲਈ ਆੜਤੀ ਆਪ ਲਿਫਟਿੰਗ ਕਰ ਲੈਣ ਅਤੇ ਉਹ ਸਰਕਾਰ ਵੱਲੋਂ ਪੇਮੈਂਟ ਮਿਲਦੇ ਹੀ ਉਹਨਾਂ ਨੂੰ ਪੈਸੇ ਦੇ ਦੇਵੇਗਾ ਪਰ ਹੁਣ ਉਹ ਇਸ ਗੱਲ ਤੋਂ ਮੁੱਕਰ ਗਿਆ ਹੈ ਅਤੇ ਸਾਨੂੰ ਧਮਕੀਆਂ ਦੇ ਰਿਹਾ ਹੈ ਕਿ ਤੁਸੀ ਜਿਸ ਨੂੰ ਵੀ ਸਿਕਾਇਤ ਕਰਨੀ ਹੈ ਕਰ ਲਵੋ ਮੈਨੂ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੈ ।
ਜਦੋ ਇਸ ਸਬੰਧੀ ਲਿਫਟਿੰਗ ਠੇਕੇਦਾਰ ਡੈਨੀਅਲ ਮਸੀਹ ਨਾਲ ਗੱਲਬਾਤ ਕੀਤੀ ਤਾਂ ਉਹ ਗੋਲਮੋਲ ਜਵਾਬ ਦਿੰਦੈ ਹੋਏ ਨੱਜਰ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਮੈਂ ਇਨ੍ਹਾਂ ਨੂੰ ਪੇਮੈਂਟ ਦੇਣ ਵਾਸਤੇ ਤਿਆਰ ਹਾਂ ਪਰ ਆਪਣੇ ਕੋਲੋਂ ਪੈਸੇ ਨਹੀ ਦੇਵੇਗਾ ਜੋ ਸਰਕਾਰ ਵਲੋਂ ਪੈਸੇ ਆਏ ਹਨ ਉਹ ਹੀ ਦੇਵਾਂਗਾ।
ਓਧਰ ਜਦੋ ਇਸ ਸੰਬੰਧੀ ਗੁਰਦਸਪੁਰ ਦੇ DFSC ਸੁਖਜਿੰਦਰ ਸਿੰਘ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਵਿੱਚ ਮੈਨੂੰ ਆੜ੍ਹਤੀਆਂ ਵਲੋਂ ਸਿਕਾਇਤ ਮਿੱਲ ਚੁੱਕੀ ਹੈ ਅਤੇ ਮੈਂ ਆਰਡਰ ਕਰ ਦਿੱਤੇ ਹਨ ਕਿ ਜਦ ਤੱਕ ਠੇਕੇਦਾਰ ਸਾਨੂੰ ਆੜ੍ਹਤੀਆ ਕੋਲੋਂ ਮਾਲ ਢੋਣ ਦੀਆਂ ਪਹੁੰਚ ਰਸੀਦਾਂ ਨਹੀਂ ਲਿਆ ਕੇ ਦੇਵੇਗਾ ਓਦੋਂ ਤੱਕ ਉਸ ਦੀ ਪੇਂਮੈਂਟ ਨਹੀ ਕੀਤੀ ਜਾਵੇਗੀ।