ਟਰੈਫਿਕ ਪੁਲਿਸ ਨੇ ਓਵਰਲੋਡ ਟਿੱਪਰਾਂ ਤੇ ਬਿਨ੍ਹਾਂ ਨੰਬਰ ਪਲੇਟਾਂ ਦੇ ਚਲਾਨ ਕੀਤੇ
ਮਲਕੀਤ ਸਿੰਘ ਮਲਕਪੁਰ
ਲਾਲੜੂ 23 ਜੂਨ 2025: ਹੰਡੇਸਰਾ ਟਰੈਫ਼ਿਕ ਪੁਲਿਸ ਨੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਟਿੱਪਰ ਚਾਲਕਾਂ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰੈਫ਼ਿਕ ਪੁਲਿਸ ਨੇ ਅੱਧੀ ਦਰਜਨ ਤੋਂ ਵੱਧ ਓਵਰਲੋਡ ਟਿੱਪਰ ਅਤੇ ਬਿਨ੍ਹਾਂ ਨੰਬਰ ਪਲੇਟਾਂ ਤੋਂ ਵਾਹਨਾਂ ਦੇ ਚਾਲਾਨ ਕੀਤੇ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੰਡੇਸਰਾ ਟਰੈਫ਼ਿਕ ਇੰਚਾਰਜ ਏਐਸਆਈ ਦਲੀਪ ਸਿੰਘ ਨੇ ਦੱਸਿਆ ਕਿ ਐਸਐਸਪੀ ਮੋਹਾਲੀ ਹਰਮਨ ਹੰਸ, ਐਸਪੀ ਟਰੈਫ਼ਿਕ ਮੋਹਾਲੀ ਐਨਪੀ ਮਾਹਲ, ਡੀਐਸਪੀ ਟਰੈਫ਼ਿਕ ਮੋਹਾਲੀ ਕਰਨੈਲ ਸਿੰਘ ਅਤੇ ਡੀਐਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੰਡੇਸਰਾ ਵਿੱਚ ਕਈ ਡਰਾਈਵਰਾਂ ਦੇ ਬਿਨਾਂ ਪਾਰਕਿੰਗ, ਬਿਨਾਂ ਹੈਲਮੇਟ, ਗਲਤ ਸਾਈਡ, ਓਵਰ ਸਪੀਡ ਟਿੱਪਰ, ਬਿਨ੍ਹਾਂ ਨੰਬਰ ਪਲੇਟਾਂ ਆਦਿ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਟਿੱਪਰ ਡਰਾਈਵਰ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦੇ ਹਨ ਜਾਂ ਆਪਣੇ ਵਾਹਨਾਂ ਨੂੰ ਓਵਰਲੋਡ ਕਰਦੇ ਹਨ ਅਤੇ ਲੋਕਾਂ ਦੀ ਜਾਨ ਨਾਲ ਖੇਡਦੇ ਹਨ, ਉਨ੍ਹਾਂ ਨੂੰ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਹੈ। ਏਐਸਆਈ ਦਲੀਪ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹੰਡੇਸਰਾ ਟਰੈਫ਼ਿਕ ਪੁਲਿਸ ਦਾ ਸਮੁੱਚਾ ਸਟਾਫ ਹਾਜ਼ਰ ਸੀ ।