ਗੈਂਗਸਟਰ ਸੁੱਖ ਭਿਖਾਰੀਵਾਲ ਨੂੰ ਭੇਜਿਆ ਗਿਆ ਕੁਰੂਕਸ਼ੇਤਰ ਜੇਲ ਵਾਪਸ, ਅੱਜ ਅਦਾਲਤ 'ਚ ਹੋਈ ਸੀ ਪੇਸ਼ੀ
ਰੋਹਿਤ ਗੁਪਤਾ
ਗੁਰਦਾਸਪੁਰ, 19 November 2025 : ਗੈਂਗਸਟਰ ਸੁੱਖ ਭਿਖਾਰੀਵਾਲ ਦਾ 5 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਕੁਰੂਕਸ਼ੇਤਰ ਜੇਲ ਵਾਪਸ ਭੇਜ ਦਿੱਤਾ ਗਿਆ ਹੈ । ਭਿਖਾਰੀਵਾਲ ਨੂੰ ਦੀਨਾ ਨਗਰ ਦੇ ਇੱਕ ਡਾਕਟਰ ਕੋਲੋਂ ਦੋ ਕਰੋੜ ਰੁਪਏ ਦੀ ਫਿਰੋਤੀ ਮੰਗਣ ਦੇ ਇੱਕ ਪੁਰਾਣੇ ਮਾਮਲੇ ਵਿੱਚ ਪੁੱਛਗਿੱਛ ਦੇ ਲਈ ਪ੍ਰੋਡਕਸ਼ਨ ਵਰੰਟ ਤੇ ਪੁਲਿਸ ਗੁਰਦਾਸਪੁਰ ਲਿਆਂਈ ਸੀ।
ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਸ਼ਨੀਵਾਰ ਨੂੰ ਪੰਜ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ। ਅੱਜ ਉਹ ਰਿਮਾਂਡ ਖਤਮ ਹੋਣ ਤੇ ਦੁਬਾਰਾ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਮਾਨਯੋਗ ਅਦਾਲਤ ਵੱਲੋਂ ਉਸਨੂੰ ਕੁਰੂਕਸ਼ੇਤਰ ਜੇਲ ਵਾਪਸ ਭੇਜ ਦਿੱਤਾ ਗਿਆ ਹੈ।