ਇਸ ਸੇਵਾ ਤੋਂ ਬਾਅਦ ਅਕਾਲੀ ਦਲ ਨੂੰ ਮਿਲੇਗਾ ਬੂਸਟ: ਗੁਲਜਾਰ ਸਿੰਘ ਰਣੀਕੇ
ਦਸ ਦਿਨ ਦੀ ਸੇਵਾ ਪੂਰੀ ਹੋਣ ਤੋਂ ਬਾਅਦ ਕੀਤੀ ਜਾ ਸਕਦੀ ਹੈ ਅਕਾਲੀ ਦਲ ਵੱਲੋਂ ਪਾਰਟੀ ਮੀਟਿੰਗ - ਦਲਜੀਤ ਸਿੰਘ ਚੀਮਾ
ਮੈਂ ਹਾਂ ਅਕਾਲੀ ਤੇ ਰਹਾਂਗੀ ਅਕਾਲੀ ਪਰ ਨਹੀਂ ਸਮਝ ਪਾਏ ਮੈਨੂੰ ਸੁਖਬੀਰ ਸਿੰਘ ਬਾਦਲ - ਬੀਬੀ ਜਗੀਰ ਕੌਰ
ਤਨਖਾਹੀਆ ਹੋਣ ਕਾਰਨ ਨਹੀਂ ਕੀਤੀ ਸੁਖਬੀਰ ਸਿੰਘ ਬਾਦਲ ਨਾਲ ਕੋਈ ਵੀ ਗੱਲਬਾਤ
ਦਾਦੂਵਾਲ ਦੇ ਸਵਾਲਾਂ ਤੇ ਭੜਕਦੇ ਹੋਏ ਨਜ਼ਰ ਆਈ ਬੀਬੀ ਜਗੀਰ ਕੌਰ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 3 ਦਸੰਬਰ 2024 : ਬੀਤੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਪੰਜ ਸਿੰਘ ਸਾਹਿਬਾਨਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਉੱਤੋਂ ਅਕਾਲੀ ਦਲ ਦੇ ਨੇਤਾਵਾਂ ਨੂੰ ਸਜਾ ਸੁਣਾਈ ਗਈ ਸੀ ਜਿਸ ਦੀ ਸ਼ੁਰੂਆਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਸ਼ੁਰੂ ਕੀਤੀ ਗਈ ਜਿਸ ਵਿੱਚ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ, ਗੁਲਜਾਰ ਸਿੰਘ ਰਣੀਕੇ ਅਤੇ ਹੋਰ ਵੀ ਅਕਾਲੀ ਦਲ ਦੇ ਵੱਡੇ ਨੇਤਾ ਸ਼ਾਮਿਲ ਹੋਏ ਅਤੇ ਉਹਨਾਂ ਵੱਲੋਂ ਅਲੱਗ ਅਲੱਗ ਸੇਵਾਵਾਂ ਨਿਭਾਈਆਂ ਗਈਆਂ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਲਜਾਰ ਸਿੰਘ ਰਾਣੀਕੇ ਨੇ ਕਿਹਾ ਕਿ ਇਸ ਸੇਵਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਤੋਂ ਬੂਸਟ ਮਿਲੇਗਾ ਅਤੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 10 ਦਿਨਾਂ ਤੋਂ ਬਾਅਦ ਅਸੀਂ ਮੀਟਿੰਗ ਕਰਾਂਗੇ ਕਿ ਕੌਣ ਵਿਅਕਤੀ ਸਾਡੀ ਪਾਰਟੀ ਦੇ ਵਿੱਚ ਅਹੁਦੇਦਾਰ ਤੇ ਬੈਠ ਸਕੇਗਾ।
ਬੀਬੀ ਜਗੀਰ ਕੌਰ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਉੱਤੇ ਬਾਗੀ ਅਤੇ ਦਾਗੀ ਕੇ ਜਾਨ ਤੇ ਇਤਰਾਜ ਜਤਾਇਆ ਗਿਆ ਅਤੇ ਉਹਨਾਂ ਵੱਲੋਂ ਦਾਦੂਵਾਲ ਦੇ ਉੱਤੇ ਵੀ ਤੰਜ ਕੱਸਿਆ ਗਿਆ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਗੁਲਜਾਰ ਸਿੰਘ ਰਣੀਕੇ ਦਲਜੀਤ ਸਿੰਘ ਚੀਮਾ ਬੀਬੀ ਜਗੀਰ ਕੌਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਸ਼੍ਰੋਮਣੀ ਅਕਾਲੀ ਦਲ ਇਸ ਸੇਵਾ ਤੋਂ ਬਾਅਦ ਦੁਬਾਰਾ ਤੋਂ ਸੁਰਜੀਤ ਹੁੰਦੀ ਹੋਈ ਨਜ਼ਰ ਆਵੇਗੀ ਅਤੇ ਇਸ ਨੂੰ ਜਰੂਰ ਹੋਰ ਬਲ ਮਿਲੇਗਾ ।
ਉਹਨਾਂ ਨੇ ਕਿਹਾ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਸੇਵਾ ਦਿੱਤੀ ਗਈ ਹੈ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਅਕਸਰ ਸਾਫ ਹੋਵੇਗਾ ਉਥੇ ਹੀ ਦਲਜੀਤ ਸਿੰਘ ਚੀਮਾ ਨੇ ਬੋਲਦੇ ਹੋਏ ਕਿਹਾ ਕਿ 10 ਦਿਨਾਂ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਕਰਾਂਗੇ ਅਤੇ ਉਸ ਵਿੱਚ ਹੀ ਅਸੀਂ ਫੈਸਲਾ ਲਵਾਂਗੇ ਕਿ ਕਿਸ ਲੀਡਰ ਨੂੰ ਆਪਣੀ ਪਾਰਟੀ ਦੇ ਵਿੱਚ ਰੱਖਣਾ ਹੈ ਅਤੇ ਕਿਸ ਨੂੰ ਇਸ ਤੋਂ ਬਾਹਰ ਕੱਢਣਾ ਹੈ ।
ਆਗੇ ਬੋਲਦੇ ਹੋਏ ਬੀਬੀ ਜਗੀਰ ਕੌਰ ਵੱਲੋਂ ਕਿਹਾ ਗਿਆ ਕਿ ਉਹ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਸਨ ਅਤੇ ਉਹਨਾਂ ਨੂੰ ਉਸ ਵੇਲੇ ਕਾਫੀ ਦੁੱਖ ਹੋਇਆ ਸੀ ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਵੇਖਣ ਨੂੰ ਮਿਲ ਰਿਹਾ ਸੀ ।
ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਬਾਗੀ ਅਤੇ ਦਾਗੀ ਦਾ ਖਿਤਾਬ ਦਿੱਤਾ ਗਿਆ ਹੈ ਉਹਨਾਂ ਨੂੰ ਉਸ ਤੇ ਕੜਾ ਇਤਰਾਜ ਹੈ ਉਥੇ ਹੀ ਦਾਦੂਵਾਲ ਉੱਤੇ ਚੁੱਕੇ ਗਏ ਸਵਾਲ ਤੋਂ ਬੀਬੀ ਜਗੀਰ ਕੌਰ ਭੜਕਦੇ ਹੋਏ ਨਜ਼ਰ ਆਏ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਿਰਫ ਉਹਨਾਂ ਵੱਲੋਂ ਕਿੰਤੂ ਪ੍ਰੰਤੂ ਹੀ ਕੀਤਾ ਜਾਂਦਾ ਰਿਹਾ ਹੈ। ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰੋਂ ਆਈ ਫੈਸਲੇ ਤੋਂ ਬਾਅਦ ਸਾਨੂੰ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਅਤੇ ਜੋ ਪੁਰਾਤਨ ਸਮੇਂ ਤੋਂ ਅਸੀਂ ਸੁਣਦੇ ਆ ਰਹੇ ਸਾਂ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਵੱਡੇ ਵੱਡੇ ਨੇਤਾਵਾਂ ਨੂੰ ਇੱਥੋਂ ਸਜ਼ਾ ਮਿਲ ਚੁੱਕੀ ਹੈ ਉਹ ਆਮ ਲੋਕਾਂ ਨੇ ਪ੍ਰਤੱਖ ਹੁੰਦੇ ਹੋਏ ਵੇਖਿਆ ਹੈ ਤੇ ਕਿਸੇ ਦੀ ਹਿੰਮਤ ਨਹੀਂ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਆ ਰਹੇ ਆਂਦੇ ਆਦੇਸ਼ ਨੂੰ ਠੁਕਰਾ ਜਾ ਸਕੇ ਉਥੇ ਹੀ ਉਹਨਾਂ ਨੇ ਕਿਹਾ ਕਿ ਅਸੀਂ ਜਰੂਰ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਅਕਾਲੀ ਦਲ ਨੂੰ ਦੁਬਾਰਾ ਤੋਂ ਸੁਰਜੀਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਘਰ ਘਰ ਜਾ ਕੇ ਵਰਕਰਾਂ ਦੇ ਫਾਰਮ ਵੀ ਭਰੇ ਜਾਣਗੇ।