ਇਨਫੈਕਸ਼ਨ ਵਧਨ ਅਤੇ ਫੇਫੜਿਆਂ ਵਿੱਚ ਪਾਣੀ ਭਰਨ ਨਾਲ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਹੋਈ ਯੁਵਕ ਦੀ ਮੌਤ
ਮੈਡੀਕਲ ਟੈਸਟ ਦੌਰਾਨ ਕਾਲਾ ਪੀਲੀਆ ਅਤੇ ਐਚਆਈਵੀ ਨਾਲ ਪੀੜਿਤ ਵੀ ਪਾਇਆ ਗਿਆ ਯੁਵਕ
ਸੋਸ਼ਲ ਮੀਡੀਆ ਰਾਹੀਂ ਯੁਵਕ ਦੀ ਮਾਤਾ ਵੱਲੋਂ ਲੰਬੇ ਸਮੇਂ ਤੋਂ ਨਸ਼ਾ ਕਰਨ ਕਰਕੇ ਬਿਮਾਰ ਹੋਣ ਦੀ ਕਹੀ ਗਈ ਸੀ ਗੱਲ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ, 8 ਅਪ੍ਰੈਲ : ਸਿਵਲ ਸਰਜਨ ਡਾਕਟਰ ਸੰਜੀਵ ਭਗਤ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਸੋਸ਼ਲ ਮੀਡੀਆ ਰਾਹੀਂ ਪਿਛਲੇ ਦਿਨੀ ਯੁਵਕ ਦੀ ਮਾਤਾ ਵੱਲੋਂ ਲੰਬੇ ਸਮੇਂ ਤੋਂ ਨਸ਼ਿਆਂ ਦੀ ਓਵਰਡੋਜ ਕਾਰਨ ਬਿਮਾਰ ਹੋਏ ਨੌਜਵਾਨ ਸੋਨੂ ਨਿਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਜਿਸ ਦਾ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਇਲਾਜ ਚੱਲ ਰਿਹਾ ਸੀ ਦੀ ਅਚਾਨਕ ਦੁਪਹਿਰ ਕਰੀਬ 3 ਵਜੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਮੈਡੀਕਲ ਟੈਸਟ ਦੌਰਾਨ ਉਕਤ ਯੁਵਕ ਐਚਆਈਵੀ ਪੀੜਿਤ ਹੋਣ ਦੇ ਨਾਲ ਨਾਲ ਕਾਲਾ ਪੀਲੀਆ ਤੋ ਪੀੜਿਤ ਵੀ ਪਾਇਆ ਗਿਆ। ਯੁਵਕ ਨੂੰ ਛਾਤੀ ਵਿੱਚ ਇਨਫੈਕਸ਼ਨ ਅਤੇ ਫੇਫੜਿਆਂ ਵਿੱਚ ਪਾਣੀ ਭਰਨ ਦੀ ਬਿਮਾਰੀ ਵੀ ਪਾਈ ਗਈ ਸੀ।
ਸਿਵਲ ਸਰਜਨ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਬਿਮਾਰ ਹੋਣ ਸਬੰਧੀ ਸੂਚਨਾ ਮਿਲਣ ਤੇ ਐਸਐਮਓ ਸੁਲਤਾਨਪੁਰ ਲੋਧੀ ਡਾਕਟਰ ਸਬੋਧ ਕੁਮਾਰ ਕਟਾਰੀਆ ਵੱਲੋਂ ਉਕਤ ਨੌਜਵਾਨ ਨੂੰ ਐਬੂਲੈਂਸ ਰਾਹੀਂ ਘਰ ਤੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਐਡਮਿਟ ਕਰਵਾਇਆ ਸੀ। ਇਸ ਦੌਰਾਨ ਉਸਦੇ ਟੈਸਟ ਕਰਵਾਏ ਗਏ । ਟੈਸਟ ਵਿੱਚ ਉਸ ਨੂੰ ਕਾਲਾ ਪੀਲੀਆ ਹੋਣ ਦੀ ਪੁਸ਼ਟੀ ਹੋਈ ਅਤੇ ਇਸ ਦੇ ਨਾਲ ਯੁਵਕ ਐਚਆਈਵੀ ਨਾਲ ਪੀੜਿਤ ਵੀ ਪਾਇਆ ਗਿਆ। ਛਾਤੀ ਦੇ ਐਕਸਰੇ ਕਰਨ ਉਪਰੰਤ ਛਾਤੀ ਵਿੱਚ ਬਹੁਤ ਜਿਆਦਾ ਇਨਫੈਕਸ਼ਨ ਅਤੇ ਫੇਫੜਿਆਂ ਵਿੱਚ ਪਾਣੀ ਭਰਿਆ ਪਾਇਆ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਨੂੰ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਸੰਪਰਕ ਕਰਕੇ ਵੈਂਟੀਲੇਟਰ ਤਿਆਰ ਕੀਤਾ ਗਿਆ ਅਤੇ ਐਡਮਿਟ ਕਰਕੇ ਤੁਰੰਤ ਮੈਡੀਕਲ ਟੈਸਟ ਕਰਵਾਇਆ ਗਿਆ। ਜਿੱਥੇ ਛਾਤੀ ਵਿੱਚ ਇਨਫੈਕਸ਼ਨ ਵਧਣ ਅਤੇ ਫੇਫੜਿਆਂ ਵਿੱਚ ਪਾਣੀ ਭਰਨ ਕਾਰਨ ਇਲਾਜ ਦੌਰਾਨ ਅਚਾਨਕ ਦਿਲ ਦਾ ਦੌਰਾ ਭੈਣ ਕਾਰਨ ਦੁਪਹਿਰ ਕਰੀਬ 3 ਵਜੇ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਹੀ ਉਸ ਦੀ ਮੌਤ ਹੋ ਗਈ ।
Click to Follow Babushahi Facebook page →