ਕੌਮੀ ਰਾਜ ਮਾਰਗ ਤੇ ਦੁਰਘਟਨਾਵਾਂ ਲਈ ਖਤਰਨਾਕ ਥਾਵਾਂ ਨੂੰ ਪੱਕੇ ਤੌਰ ਤੇ ਹੱਲ ਕਰਨ ਦੀ ਮੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ 12 ਅਪ੍ਰੈਲ, 2026
ਰੋਡ ਸੇਫਟੀ ਅਵੇਰਨੈੱਸ ਸੋਸਾਇਟੀ ਵਲੋਂ ਕੌਮੀ ਰਾਜ ਮਾਰਗ ਤੇ ਆਸਰੋਂ ਤੋਂ ਮੇਹਲ੍ਹੀ ਤੱਕ ਦੁਰਘਟਨਾਵਾਂ ਲਈ ਜਾਣੀਆਂ ਜਾਂਦੀਆਂ ਖਤਰਨਾਕ 25 ਥਾਵਾਂ ਨੂੰ ਪੱਕੇ ਤੌਰ ਤੇ ਹੱਲ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਹ ਮੰਗ ਸਥਾਨਕ ਬਰਨਾਲਾ ਹਾਊਸ ਵਿਖੇ ਸੋਸਾਇਟੀ ਦੀ ਹਰਪ੍ਰਭਮਹਿਲ ਸਿੰਘ ਵਰਕਿੰਗ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤੀ ਗਈ। ਮੀਟਿੰਗ ਦਾ ਸੰਚਾਲਨ ਕਰਦਿਆਂ ਸਕੱਤਰ ਜੇ ਐਸ ਗਿੱਦਾ ਵਲੋਂ ਏਜੰਡੇ ਅਨੁਸਾਰ ਵੱਖ ਵੱਖ ਮੁੱਦੇ ਹਾਊਸ ਦੇ ਵਿਚਾਰਨ ਹਿੱਤ ਪੇਸ਼ ਕੀਤੇ ਗਏ ਜਿਹਨਾਂ ਵਿੱਚ ਬਰਨਾਲਾ ਕਲਾਂ ਦੇ ਪੰਜ ਕੋਨਾ ਚੌਕ ਨੂੰ ਸੁਰਖਿਅੱਤ ਚੌਕ ਦੇ ਤੋਰ ਤੇ ਵਿਕਸਤ ਕਰਨਾ, ਵਿਦਿਅਕ ਅਦਾਰਿਆਂ ਵਿੱਚ ਸਕੂਲ ਦੀ ਰੋਡ ਸੇਫਟੀ ਕਲੱਬ ਦੇ ਸਹਿਯੋਗ ਨਾਲ੍ਹ ਜਾਗਰੂਕਤਾ ਸੈਮੀਨਾਰ ਕਰਨੇ, ਟਰੈਕਟਰਾਂ ਟਰਾਲੀਆਂ ਤੇ ਹੋਰ ਵਾਹਨਾਂ ਦੀਆਂ ਸਹੀ ਲਾਈਟਾਂ ਨੂੰ ਵੇਖ ਕੇ ਉਤਸ਼ਾਹਿਤ ਕਰਨਾ, ਵਿਦਿਅਕ ਅਦਾਰਿਆਂ ਵਿੱਚ ਸਕੂਲਾਂ ਦੇ ਆਰੰਭਿਕ ਤੇ ਛੁੱਟੀਆਂ ਦੇ ਸਮੇਂ ਤੇ ਸੁਰੱਖਿਆ ਹਿੱਤ ਪ੍ਰਬੰਧ ਕਰਨ ਹਿੱਤ ਕਾਰਵਾਈ ਕਰਨ ਲਈ ਸਬੰਧਤ ਧਿਰਾਂ ਤੱਕ ਪਹੁੰਚ ਕਰਨੀ। ਸੋਸਾਇਟੀ ਦਾ ਵਫਦ ਜਲਦੀ ਹੀ ਸੜਕ ਸੁਰੱਖਿਆ ਸਬੰਧੀ ਜ਼ਿਲ੍ਹਾ ਪੱਧਰ ਤੇ ਕੀਤੇ ਜਾਣ ਵਾਲ੍ਹੀਆਂ ਕਾਰਵਾਈਆਂ ਵਾਸਤੇ ਡਿਪਟੀ ਕਮਿਸ਼ਨਰ ਨਾਲ੍ਹ ਮੁਲਾਕਾਤ ਕੀਤੀ ਜਾਵੇਗੀ। ਮੀਟਿੰਗ ਵਿੱਚ ਹਰਪ੍ਰਭਮਹਿਲ ਸਿੰਘ, ਜੇ ਐਸ ਗਿੱਦਾ, ਦਿਲਬਾਗ ਸਿੰਘ ਰਿਟਾ: ਡੀ.ਈ.ਓ, ਪ੍ਰਿੰਸੀਪਲ ਬਿਕਰਮਜੀਤ ਸਿੰਘ ਤੇ ਮਾਸਟਰ ਹਰਿੰਦਰ ਸਿੰਘ ਹਾਜਰ ਸਨ।
Click to Follow Babushahi Facebook page →