ਦੋ ਬੱਚਿਆਂ ਦੀ 61 ਸਾਲਾ ਦਾਦੀ ਨੇ 77 ਫੀਸਦੀ ਅੰਕਾਂ ਨਾਲ 10ਵੀਂ ਦੀ ਪ੍ਰੀਖਿਆ ਕੀਤੀ ਪਾਸ
ਬਾਬੂਸ਼ਾਹੀ ਨੈਟਵਰਕ
ਨਕੋਦਰ/ਚੰਡੀਗੜ੍ਹ, 14 ਮਈ, 2026: ਪੜ੍ਹਨ ਲਿਖਣ ਦੀ ਕੋਈ ਉਮਰ ਨਹੀਂ ਹੁੰਦੀ। ਇਹ ਗੱਲ ਇਥੇ ਦੀ ਦੋ ਬੱਚਿਆਂ ਦੀ 61 ਸਾਲਾ ਦਾਦੀ ਨਰਿੰਦਰ ਕੌਰ ਨੇ ਸਹੀ ਸਾਬਤ ਕਰ ਦਿੱਤੀ ਹੈ। ਨਰਿੰਦਰ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 10ਵੀਂ ਦੀ ਪ੍ਰੀਖਿਆ ਜਿਸਦੇ ਨਤੀਜੇ ਕੱਲ੍ਹ ਐਲਾਨੇ ਗਏ ਸਨ, ਵਿਚ 77 ਫੀਸਦੀ ਅੰਕ ਲੈ ਕੇ ਪ੍ਰੀਖਿਆ ਪਾਸ ਕਰ ਲਈ ਹੈ।
ਉਹਨਾਂ ਦੱਸਿਆ ਕਿ ਉਹਨਾਂ ਦਾ ਵਿਆਹ ਛੇਤੀ ਹੋਣ ਕਰਕੇ ਉਹ ਆਪਣੀ ਸਿੱਖਿਆ ਪੂਰੀ ਨਹੀਂ ਕਰ ਸਕੇ ਸਨ। ਹੁਣ ਉਹਨਾਂ ਫੈਸਲਾ ਕੀਤਾ ਕਿ 10ਵੀਂ ਦੀ ਪ੍ਰੀਖਿਆ ਦਿੱਤੀ ਜਾਵੇ ਅਤੇ ਨਤੀਜੇ ਉਹਨਾਂ ਦੀ ਆਸ ਮੁਤਾਬਕ ਹੀ ਆਏ ਹਨ।