ਦੋ ਜਾਅਲੀ ਪੱਤਰਕਾਰਾਂ ਖ਼ਿਲਾਫ਼ FIR ਦਰਜ; ਇੱਕ ਕਾਬੂ- ਦੂਜਾ ਫ਼ਰਾਰ
ਦੀਪਕ ਜੈਨ
ਜਗਰਾਉ , 9 ਜੂਨ 2026- ਥਾਣਾ ਸਿਟੀ ਦੀ ਪੁਲਿਸ ਨੇ ਦੋ ਨਕਲੀ ਮੀਡੀਆਂ ਕਰਮੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਖੁਸਪਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਪਤਨੀ ਅਮ੍ਰਿਤਪਾਲ ਸਿੰਘ ਵਾਸੀ ਨੰਗਲ ਥਾਣਾ ਡੇਹਲੋ ਜਿਲਾ ਲੁਧਿਆਣਾ ਨੇ ਬਿਆਨ ਦੇ ਕੇ ਦੱਸਿਆ ਕਿ ਮੈਂ ਇੰਗਲੈਡ ਦੀ ਸਿਟੀਜਨ ਹਾਂ। ਮੇਰਾ ਸਿਵਲ ਕੇਸ ਐਸ.ਡੀ.ਐਮ ਜਗਰਾਓਂ ਵਿਖੇ ਕੇਸ ਚੱਲ ਰਿਹਾ ਹੈ। ਮਿਤੀ 3 ਜੂਨ 2026 ਨੂੰ ਸਾਡੀ ਇਸ ਕੇਸ ਵਿਚ ਤਰੀਕ ਸੀ, ਮੇਰੀ ਦੂਸਰੀ ਧਿਰ ਨਾਲ ਬਹਿਸ ਹੋਈ ਅਤੇ ਉਹ ਮੈਨੂੰ ਬੁਰਾ ਭਲਾ ਬੋਲਿਆ, ਜੋ ਇਸ ਸਬੰਧੀ ਪ੍ਰੈਸ ਵਿਚ ਦੱਸਣ ਦਾ ਮਨ ਬਣਾਇਆ ਤਾ ਇਹਨੇ ਨੂੰ ਮੇਰੇ ਕੋਲ ਦੋ ਵਿਅਕਤੀ ਆ ਗਏ, ਜੋ ਮੈਨੂੰ ਇਹਨਾ ਨੇ ਭਰੋਸੇ ਵਿਚ ਲੈ ਲਿਆ ਅਤੇ ਜਿਨਾ ਨੂੰ ਮੈਂ 1 ਲੱਖ ਨਕਦ ਦਿੱਤਾ, ਜੋ ਮੈਂ ਇਕ ਦਰਖਾਸਤ ਐਸ.ਐਸ.ਪੀ ਲੁਧਿਆਣਾ ਦਿਹਾਤੀ ਨੂੰ ਦੇ ਦਿੱਤੀ, ਜੋੋ ਇਹ ਦਰਖਾਸਤ ਮੇਰੀ ਥਾਣਾ ਸਿਟੀ ਜਗਰਾਓਂ ਮਾਰਕ ਹੋ ਗਈ ਸੀ।
ਜਿਸ ਸਬੰਧੀ ਇਹਨਾ ਦੋਨਾ ਜਾਣਿਆ ਨੇ ਮੇਰੇ ਕੋਲੋ 5 ਲੱਖ ਦੀ ਮੰਗ ਕੀਤੀ ਅਤੇ ਕਿਹਾ ਕਿ ਸਾਡੀ ਪੁਲਿਸ ਨਾਲ ਗੱਲਬਾਤ ਹੈ। ਅਸੀ ਤੁਹਾਡੀ ਦਰਖਾਸਤ ਤੇ ਕਾਰਵਾਈ ਕਰਵਾ ਦੇਵਾਗੇ ਤਾ ਮੈਂ ਕਿਹਾ ਕਿ ਇਹਨੇ ਪੈਸੇ ਮੇਰੇ ਕੋਲ ਨਹੀ ਹਨ ਪਰ ਮੈਨੂੰ ਇਹਨਾ ਨੇ ਭਰੋਸੇ ਵਿਚ ਲੈ ਲਿਆ ਅਤੇ ਮੇਰੇ ਕੋਲੋ 20 ਹਜਾਰ ਰੁਪਏ ਹੋਰ ਲੈ ਲਏ। ਬਾਅਦ ਵਿਚ ਸਾਨੂੰ ਪਤਾ ਲੱਗਾ ਕਿ ਇਹ ਨਕਲੀ ਪੱਤਰਕਾਰ ਹਨ। ਜਿਸ ‘ਤੇ ਨਸੀਬ ਸਿੰਘ ਉਰਫ ਨਸੀਬ ਵਿਰਕ ਪੁੱਤਰ ਦਰਸਨ ਸਿੰਘ ਵਾਸੀ ਵਿਰਕ ਅਤੇ ਸੋਨੀ ਸ਼ੇਰਪੁਰੀ ਵਾਸੀ ਸ਼ੇਰਪੁਰ ਕਲਾ ਖਿਲਾਫ 308(2), 318(4), 61(2), 74, 351(2) ਬੀ.ਐਨ.ਐਸ ਦੇ ਅਧੀਨ ਮੁੱਕਦਮਾ ਦਰਜ ਕੀਤਾ ਗਿਆ। ਸਬ ਇੰਸਪੈਕਟਰ ਖੁਸਪਿੰਦਰ ਸਿੰਘ ਨੇ ਦੱਸਿਆ ਕਿ ਨਸੀਬ ਸਿੰਘ ਵਿਰਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੂਸਰਾ ਮੁਲਜਮ ਸੋਨੀ ਸ਼ੇਰਪੁਰੀ ਫਰਾਰ ਹੋ ਗਿਆ ਹੈ।
- Download Babushahi App
-
-