ਖੰਨਾ ਪੁਲਿਸ ਵੱਲੋ 1 ਕੁਵਿੰਟਲ ਭੁੱਕੀ ਚੂਰਾ ਪੋਸਤ ਸਮੇਤ ਇਕ ਜਣੇ ਨੂੰ ਕੀਤਾ ਕਾਬੂ
ਬਾਬੂਸ਼ਾਹੀ ਬਿਊਰੋ
ਰਵਿੰਦਰ ਸਿੰਘ
ਖੰਨਾ, 24 ਮਈ 2026 :
ਸੀਨੀਅਰ ਕਪਤਾਨ ਪੁਲਿਸ, ਖੰਨਾ ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ, ਦੀ ਰਹਿਨੁਮਾਈ ਹੇਠ ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੌਰਾਨ ਸ ਪਵਨਜੀਤ, ਪੀ.ਪੀ.ਐਸ. ਕਪਤਾਨ ਪੁਲਿਸ (ਆਈ) ਦੀ ਅਗਵਾਈ ਹੇਠ ਅਜੀਤੇਸ਼ ਕੌਸ਼ਲ, ਮੁੱਖ ਅਫਸਰ, ਥਾਣਾ ਸਿਟੀ-2, ਖੰਨਾ ਸਮੇਤ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ ਵਿੱਚ ਕੁੱਲ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 01 ਕੁਵਿੰਟਲ 02 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕੀਤੀ।
ਐਸ.ਆਈ ਸੁਖਵਿੰਦਰ ਸਿੰਘ, ਥਾਣਾ ਸਿਟੀ-2 ਖੰਨਾ ਸਮੇਤ ਪੁਲਿਸ ਪਾਰਟੀ ਨੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਪ੍ਰਿਸਟਾਈਨ ਮਾਲ ਜੀ.ਟੀ ਰੋਡ, ਖੰਨਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੰਡੀ ਗੋਬਿੰਦਗੜ੍ਹ ਸਾਈਡ ਤੋ ਇੱਕ ਕੈਟਰ/ਟਰੱਕ ਮਾਰਕਾ ASHOK LEYLAND ਨੰਬਰੀ PB-05-AS-3920 ਆਉਂਦਾ ਦਿਖਾਈ ਦਿੱਤਾ। ਜਿਸ ਉਪਰ ਇੱਕ ਨੌਜਵਾਨ ਸਵਾਰ ਸੀ। ਜਿਸਨੂੰ ਸ਼ੱਕ ਦੇ ਬਿਨਾਅ ਪਰ ਰੋਕਿਆ ਗਿਆ। ਜਿਸਨੂੰ ਐਸ.ਆਈ ਸੁਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਦੀ ਮੱਦਦ ਨਾਲ ਕਾਬੂ ਕੀਤਾ ਗਿਆ ਅਤੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਗੁਰਚਰਨ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਜਮਾਲਪੁਰ ਲੇਲੀ, ਥਾਣਾ ਜੋਧੇਵਾਲ ਬਸਤੀ, ਜਿਲਾ ਲੁਧਿਆਣਾ ਦੱਸਿਆ। ਜਿੰਨਾ ਦੀ ਕਬਜਾ ਵਿਚਲੇ ਕੈਟਰ/ਟਰੱਕ ਮਾਰਕਾ ASHOK LEYLAND ਉਕਤ ਦੀ ਤਲਾਸ਼ੀ ਸ੍ਰੀ ਵਿਨੋਦ ਕੁਮਾਰ, ਪੀ.ਪੀ.ਐਸ ਉਪ ਕਪਤਾਨ ਪੁਲਿਸ (ਸਬ-ਡਿਵੀਜਨ ਖੰਨਾ) ਜੀ ਦੀ ਹਾਜਰੀ ਵਿੱਚ ਹਸਬ ਜਾਬਤਾ ਅਮਲ ਵਿੱਚ ਲਿਆਦੀ ਤਾਂ ਕੈਟਰ/ਟਰੱਕ ਮਾਰਕਾ ASHOK LEYLAND ਉਕਤ ਦੀ ਤਲਾਸ਼ੀ ਦੋਰਾਨ ਉਸ ਵਿੱਚੋ 01 ਕੁਵਿੰਟਲ 02 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ। ਉਕਤ ਨੌਜਵਾਨ ਨੂੰ ਹਸਬ-ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 137, ਧਾਰਾ 15/61/85 NDPS Act, ਥਾਣਾ ਸਿਟੀ-2, ਖੰਨਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
- Download Babushahi App
-
-