ਦੋ ਪਿੰਡਾਂ ਦੇ ਚਾਰ ਮੰਦਰਾਂ ਵਿੱਚ ਇੱਕੋ ਰਾਤ ਗੋਲਕਾ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦਾ ਚੜਾਵਾ ਚੋਰੀ
ਵੇਖੋ ਚੋਰ ਦੀ ਸ਼ਰਧਾ,ਜੁੱਤੀਆਂ ਲਾ ਕੇ ਮੱਥਾ ਟੇਕ ਕੇ ਮੰਦਰ ਵਿੱਚ ਵੜਿਆ ਤੇ ਚੋਰੀ ਕਰਨ ਤੋਂ ਬਾਅਦ ਵੀ ਮੱਥਾ ਟੇਕ ਕੇ ਗਿਆ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਦੇ ਪੰਡੋਰੀ ਰੋਡ ਤੇ ਸਥਿਤ ਪਿੰਡ ਕ੍ਰਿਸ਼ਨਾ ਨਗਰ ਤੇ ਜੱਟੂਵਾਲ ਦੇ ਕੁੱਲ ਚਾਰ ਮੰਦਰਾਂ ਨੂੰ ਇੱਕੋ ਰਾਤ ਇੱਕ ਚੋਰ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਚਾਰਾਂ ਮੰਦਰਾਂ ਦੀਆਂ ਗੋਲਕਾਂ ਤੋੜ ਕੇ ਉਹਨਾਂ ਵਿੱਚ ਪਈ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ । ਚੋਰ ਨੇ ਪਿੰਡ ਕਲੇਸ਼ਨਾ ਨਗਰ ਦੇ ਤਿੰਨ ਮੰਦਰਾਂ ਵਿੱਚ ਚੋਰੀ ਕੀਤੀ ਜਦਕਿ ਜੱਟੂਵਾਲ ਦੇ ਵੀ ਇੱਕ ਮੰਦਰ ਨੂੰ ਨਿਸ਼ਾਨਾ ਬਣਾਇਆ ।ਪੂਰੀ ਘਟਨਾ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਚੋਰ ਮੋਢੇ ਤੇ ਬੈਗ ਚੱਲਦਾ ਆ ਰਿਹਾ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਮੰਦਰਾਂ ਦੇ ਦਰਵਾਜ਼ੇ ਅਤੇ ਗੋਲਕਾਂ ਬੈਗ ਵਿੱਚ ਲਿਆਂਦੇ ਹਥਿਆਰਾਂ ਨਾਲ ਤੋੜਦੇ ਹੋਏ ਵੀ ਨਜ਼ਰ ਆ ਰਿਹਾ ਹੈ। ਇਹੋ ਨਹੀਂ ਮੰਦਰਾਂ ਵਿੱਚ ਵੜਨ ਤੋਂ ਪਹਿਲਾਂ ਚੋਰ ਨੇ ਜੁੱਤੀਆਂ ਖੋਲੀਆਂ, ਸ਼ਰਧਾ ਨਾਲ ਮੱਥਾ ਟੇਕਿਆ ਤੇ ਚੋਰੀ ਕਰਕੇ ਵੀ ਮੱਥਾ ਟੇਕ ਕੇ ਵਾਪਸ ਬਾਹਰ ਨਿਕਲਦਾ ਵੀ ਸੀਸੀ ਟੀਵੀ ਫੁਟੇਜ ਵਿੱਚ ਦਿਖਾਈ ਦਿੰਦਾ ਹੈ । ਉੱਥੇ ਹੀ ਘਟਨਾ ਦੀ ਪਿੰਡ ਵਾਸੀਆਂ ਵੱਲੋਂ ਸਖਤ ਨਿੰਦਾ ਕੀਤੀ ਗਈ ਹੈ ਅਤੇ ਪੁਲਿਸ ਕੋਲੋਂ ਮੰਗ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਚੋਰ ਨੂੰ ਗ੍ਰਿਫਤਾਰ ਕੀਤਾ ਜਾਵੇ ।
ਜਟੂਵਾਲ ਮੰਦਰ ਦੇ ਪੁਜਾਰੀ ਨਰਿੰਦਰ ਕੁਮਾਰ ਸ਼ਰਮਾ ਅਤੇ ਪਿੰਡ ਕ੍ਰਿਸ਼ਨਾ ਨਗਰ ਦੇ ਸਰਪੰਚ ਰਾਕੇਸ਼ ਕੁਮਾਰ ਸਮੇਤ ਪਿੰਡ ਵਾਸੀ ਗਵਰਦਨ ਸ਼ਰਮਾ ਨੇ ਦੱਸਿਆ ਕਿ ਸੀਸੀਟੀਵੀ ਦੇ ਹਿਸਾਬ ਨਾਲ ਚੋਰੀ ਰਾਤ 2 ਵਜੇ ਦੇ ਕਰੀਬ ਹੋਈ ਹੈ। ਪਹਿਲਾਂ ਗਲੀ ਦੇ ਕੈਮਰੇ ਵਿੱਚ ਚੋਰ ਮੋਢੇ ਤੇ ਬੈਗ ਪਾਏ ਨਜ਼ਰ ਆਇਆ ਤੇ ਫਿਰ ਮੰਦਰ ਵਿੱਚ ਤਾਲੇ ਤੋੜ ਕੇ ਵੜਦਾ ਤੇ ਬੈਗ ਵਿੱਚ ਪਾ ਕੇ ਲਿਆਂਦੇ ਗਏ ਔਜ਼ਾਰਾਂ ਨਾਲ ਗੋਲਕਾਂ ਦੇ ਤਾਲੇ ਤੋੜਦਾ ਵੀ ਨਜ਼ਰ ਆ ਰਿਹਾ ਹੈ। ਚੋਰ ਵੱਲੋਂ ਕ੍ਰਿਸਨਾ ਅਗਰ ਦੇ ਰਾਧਾ ਕ੍ਰਿਸ਼ਨ ਮੰਦਰ ,ਸ਼ਿਵ ਮੰਦਿਰ ਅਤੇ ਜਠੇਰਿਆਂ ਦੇ ਮੰਦਰ ਵਿੱਚ ਚੋਰੀ ਕੀਤੀ ਗਈ ਹੈ ਜਦਕਿ ਜਟੂਵਾਲ ਦੇ ਵੀ ਸ਼ਿਵ ਮੰਦਿਰ ਵਿੱਚ ਚੋਰੀ ਕੀਤੀ ਗਈ ਹੈ। ਅੰਦਾਜ਼ਨ ਕੁੱਲ 60-70 ਹਜਾਰ ਰੁਪਏ ਦੀ ਨਕਦੀ ਚਾਰਾਂ ਮੰਦਰਾਂ ਦੀਆਂ ਗੋਲਕਾਂ ਤੋੜ ਕੇ ਚੋਰੀ ਕੀਤੀ ਗਈ ਹੈ। ਚੋਰੀ ਦੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ । ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਜਿਹੇ ਚੋਰ ਨੂੰ ਜਲਦੀ ਤੋਂ ਜਲਦੀ ਕਾਬੂ ਕਰਨਾ ਚਾਹੀਦਾ ਹੈ।
- Download Babushahi App
-
-