ਰੌਲਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ; ਵਿਅਕਤੀ ਨੇ ਜ਼ਹਿਰ ਨਿਗਲਦਿਆਂ ਜਿਸ ਐਮਐਲਏ ਤੇ ਲਾਇਆ ਦੋਸ਼, ਉਹਨੇ ਦਿੱਤਾ ਠੋਕਵਾਂ ਜਵਾਬ
ਚੰਡੀਗੜ੍ਹ, 27 ਫਰਵਰੀ 2025- ਭਵਾਨੀਗੜ੍ਹ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨਾ ਮਿਲਣ ’ਤੇ ਇੱਕ ਵਿਅਕਤੀ ਨੇ ਜ਼ਹਿਰ ਨਿਗਲ ਲਈ। ਹਾਲਾਕਿ ਉਹਦਾ ਇਲਾਜ਼ ਹਸਪਤਾਲ ਵਿੱਚ ਜਾਰੀ ਹੈ, ਪਰ ਜ਼ਹਿਰ ਨਿਗਲਣ ਤੋਂ ਪਹਿਲਾਂ ਮਨਜੀਤ ਸਿੰਘ ਨਾਂਅ ਦੇ ਵਿਅਕਤੀ ਨੇ ਵਿਧਾਇਕਾ ਦੇ ਕਰੀਬੀ ਤੇ 30 ਲੱਖ ਰੁਪਏ ਵਿੱਚ ਪ੍ਰਧਾਨਗੀ ਦੇਣ ਦੇ ਗੰਭੀਰ ਦੋਸ਼ ਲਾਏ। ਜਦੋਂ ਇਹ ਮਾਮਲਾ ਸੋਸ਼ਲ ਮੀਡੀਆ ਤੇ ਸਭ ਦੇ ਸਾਹਮਣੇ ਆਇਆ ਤਾਂ, ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ, ਉੱਥੇ ਹੀ ਐਸਐਸਪੀ ਸੰਗਰੂਰ ਨੂੰ ਕਿਹਾ ਕਿ ਰਿਸ਼ਵਤ ਦੇਣ ਵਾਲੇ ਅਤੇ ਲੈਣ ਵਾਲੇ ਦੋਵਾਂ ਦੇ ਖਿਲਾ਼ਫ ਕਾਰਵਾਈ ਕੀਤੀ ਜਾਵੇ। ਵਿਧਾਇਕਾ ਨੇ ਕਿਹਾ ਕਿ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ।