ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਪੰਜਾਬ ਨਾਲ ਹੋ ਰਹੇ ਵਿਤਕਰੇ ਅਤੇ ਮੰਗਾਂ ਸਬੰਧੀ ਕਨਵੈਂਨਸ਼ਨ
ਅਸ਼ੋਕ ਵਰਮਾ
ਮਾਨਸਾ , 8 ਜੂਨ 2026 : ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਮੰਗਾਂ ਸਬੰਧੀ ਕੀਤੀ ਕਨਵੈਂਨਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਵਿਸ਼ੇਸ਼ ਯੋਗਦਾਨ ਤੇ ਕੁਰਬਾਨੀਆਂ ਦੇਣ ਵਾਲਾ ਪੰਜਾਬ ਸੂਬਾ ਅੱਜ਼ ਕੇਂਦਰ ਤੇ ਸੂਬਾਈ ਸਰਕਾਰਾਂ ਦੀ ਵਿਤਕਰੇਬਾਜ਼ੀ ਦਾ ਸ਼ਿਕਾਰ ਹੋ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਮਾਨਸਾ ਕਨਵੈਨਸ਼ਨ ਮੌਕੇ ਸੰਬੋਧਨ ਕਰਦਿਆਂ ਅਫਸੋਸ ਜ਼ਾਹਰ ਕੀਤਾ ਕਿ ਸੂਬੇ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਮੋਦੀ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੂੰ ਧੜੱਲੇ ਨਾਲ ਲਾਗੂ ਕੀਤਾ ਜਾ ਰਿਹਾ। ਬੇਰੁਜ਼ਗਾਰ ਨੌਜਵਾਨਾਂ ਦੀ ਅਵਾਜ਼ ਨੂੰ ਪੁਲਿਸ ਤੇ ਡੰਡੇ ਦੇ ਜ਼ੋਰ ਨਾਲ ਰੋਕਿਆ ਜਾ ਰਿਹਾ ਹੈ।
ਉਹਨਾਂ ਮਨਰੇਗਾ, ਕਰਜ਼ ਮੁਆਫੀ, ਰੁਜ਼ਗਾਰ ਤੇ ਨਸ਼ਿਆਂ ਖ਼ਿਲਾਫ਼ ਲੋਕ ਲਾਮਬੰਦੀ ਦਾ ਸੱਦਾ ਦਿੰਦਿਆਂ ਕਿਹਾ ਕਿ 2027 ਦੀਆਂ ਚੋਣਾਂ ਸਮੇਂ ਅਖੋਤੀ ਇਨਕਲਾਬੀ ਤੇ ਸੰਘੀਆਂ ਖਿਲਾਫ ਤਿੱਖੇ ਸੰਘਰਸ਼ ਦੀ ਅਪੀਲ ਕੀਤੀ। ਅਤੇ ਵਧ ਰਹੀਆਂ ਗੈਸ,ਤੇਲ, ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦੀ ਗੱਲ ਕੀਤੀ।ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਰਾਜਸੱਤਾ ਤੇ ਅਸਿੱਧੇ ਤੌਰ ਤੇ ਕਬਜ਼ਾ ਕਰਨ ਲਈ ਮੋਦੀ ਸਰਕਾਰ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਨੂੰ ਨਿਸ਼ਾਨਾ ਬਣਾਉਂਦਿਆਂ ਐਸ ਆਈ ਆਰ ਦੇ ਬਹਾਨੇ ਵੋਟਾਂ ਕੱਟਣ ਜਾਂ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਕੱਟਣ ਨਹੀਂ ਦਿੱਤਾ ਜਾਵੇਗਾ। ਕਮਿਊਨਿਸਟ ਆਗੂ ਕਾਮਰੇਡ ਅਰਸ਼ੀ ਨੇ ਚੇਤਨ ਕਰਦਿਆਂ ਕਿਹਾ ਇੱਕ ਦੇਸ਼ ਇੱਕ ਭਾਸ਼ਾ ਦੇ ਫਿਰਕੂ ਫਾਸ਼ੀਵਾਦੀ ਏਜੰਡੇ ਤੇ ਚਲਦਿਆਂ ਰਾਜਾ ਦੇ ਅਧਿਕਾਰਾਂ ਤੇ ਹਮਲੇ ਕਰ ਰਹੀ ਹੈ। ਉਹਨਾਂ ਕਿਹਾ ਕਿ 11 ਕਰੋੜ ਲੋਕਾਂ ਦੀ ਬੋਲੀ ਪੰਜਾਬੀ ਨੂੰ ਇਸੇ ਫਿਰਕੂ ਏਜੰਡੇ ਤਹਿਤ ਮਧੋਲਿਆ ਜਾਂ ਰਿਹਾ ਹੈ।ਵਿਦਿਆਕ ਅਦਾਰਿਆਂ ਵਿੱਚੋ ਪੰਜਾਬੀ ਭਾਸ਼ਾ ਨੂੰ ਖਤਮ ਕੀਤਾ ਜਾ ਰਿਹਾ ਹੈ।
ਕਾਮਰੇਡ ਅਰਸ਼ੀ ਨੇ ਕਿਹਾ ਕਿ 50 ਕਿਲੋਮੀਟਰ ਦੇ ਘੇਰੇ ਬਾਰਡਰ ਸੁਰੱਖਿਆ ਦਾ ਹਵਾਲਾ ਦੇ ਕੇ ਬੀ ਐੱਸ ਐੱਫ ਦੇ ਹਵਾਲੇ ਕਰਕੇ ਕੇਂਦਰ ਵੱਲੋਂ ਸਿੱਧੇ ਤੌਰ ਕਬਜ਼ਾ ਕਰ ਲਿਆ ਗਿਆ ਹੈ। ਅਜ਼ਾਦੀ ਤੋਂ ਹੋਂਦ ਮਹਾਨ ਪੰਜਾਬ ਯੂਨੀਵਰਸਿਟੀ ਨੂੰ ਤੁਕਲਕੀ ਫੁਰਮਾਨ ਜਾਰੀ ਕਰਕੇ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਲੋਕ ਸੰਘਰਸ਼ ਦੇ ਬਲਬੂਤੇ ਤੇ ਬਚਾਇਆ ਗਿਆ ਹੈ। ਪ੍ਰੋਗਰਾਮ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਤੇ ਐਡਵੋਕੇਟ ਕੁਲਵਿੰਦਰ ਉੱਡਤ ਦੀ ਅਗਵਾਈ ਹੇਠ ਕੀਤਾ ਗਿਆ। ਕਨਵੈਨਸ਼ਨ ਕਾਮਰੇਡ ਵੇਦ ਪ੍ਰਕਾਸ਼ ਬੁਢਲਾਡਾ, ਗੁਰਮੀਤ ਸਿੰਘ ਜੋਗਾ, ਰੂਪ ਸਿੰਘ ਢਿੱਲੋਂ, ਸੀਤਾਰਾਮ ਗੋਬਿੰਦਪੁਰਾ,ਸਾਧੂ ਸਿੰਘ ਰਾਮਾਨੰਦੀ ਦੇ ਪ੍ਰਧਾਨਗੀ ਮੰਡਲ ਹੇਠ ਹੋਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਭੀਖੀ,ਜਗਸੀਰ ਰਾਏਕੇ ਐਮ ਸੀ, ਮਲਕੀਤ ਮੰਦਰਾਂ,ਰਤਨ ਭੋਲਾ, ਅਰਵਿੰਦਰ ਕੌਰ, ਗੁਰਮੇਲ ਕੌਰ ਸਾਬਕਾ ਐਮ ਸੀ, ਮਲਕੀਤ ਸਿੰਘ ਜੋਗਾ, ਚਿਮਨ ਲਾਲ ਕਾਕਾ, ਰਘੂਨਾਥ ਸਿੰਗਲਾ, ਹਰਦਿਆਲ ਸਿੰਘ ਬੁਢਲਾਡਾ,ਰਾਜ ਕੁਮਾਰ ਸ਼ਰਮਾ, ਬਲਵੰਤ ਸਿੰਘ ਫੱਕਰ, ਬੂਟਾ ਸਿੰਘ ਬਰਨਾਲਾ,ਪੂਰਨ ਸਿੰਘ ਸਰਦੂਲਗੜ੍ਹ, ਗੁਰਪਿਆਰ ਸਿੰਘ ਫੱਤਾ, ਕਰਨੈਲ ਸਿੰਘ ਦਾਤੇਵਾਸ, ਗੋਰਾ ਟਾਹਲੀਆਂ ਆਦਿ ਆਗੂਆਂ ਨੇ ਸੰਬੋਧਨ ਕੀਤਾ। ਪ੍ਰੋਗਰਾਮ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ।ਸਟੇਜ ਦੀ ਕਾਰਵਾਈ ਸਾਥੀ ਕੁਲਵਿੰਦਰ ਉੱਡਤ ਨੇ ਚਲਾਈ।