ਸੋਨੂੰ ਭਲਾਈਪੁਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸ. ਸੀ. ਵਿੰਗ ਦਾ ਜਰਨਲ ਸਕੱਤਰ ਨਿਯੁਕਤ
ਬਾਬਾ ਬਕਾਲਾ ਸਾਹਿਬ, 24 ਮਈ (ਬਲਰਾਜ ਸਿੰਘ ਰਾਜਾ)-ਪੰਜਾਬ ਐੱਸ. ਸੀ. ਵਿੰਗ ਦੇ ਇੰਚਾਰਜ ਸੁਧੀਰ ਚੌਧਰੀ ਵਲੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਿਰਕੱਢ ਕਾਂਗਰਸੀ ਆਗੂ ਸੁਰਜਨ ਸਿੰਘ ਸੋਨੂੰ ਭਲਾਈਪੁਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸ. ਸੀ. ਵਿੰਗ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਬਾਰੇ ਸੋਨੂੰ ਭਲਾਈਪੁਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸ. ਸੀ. ਡੀਪਾਰਟਮੈਂਟ ਦੇ ਜਰਨਲ ਸਕੱਤਰ ਨਿਯੁਕਤ ਹੋਣ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਮਲਿਕਅਰਜੁਨ ਖੜ੍ਹਗੇ, ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ, ਨੈਸ਼ਨਲ ਐੱਸ. ਸੀ. ਡਿਪਾਰਟਮੈਂਟ ਦੇ ਚੇਅਰਮੈਨ ਰਾਜਿੰਦਰ ਪਾਲ ਗੌਤਮ, ਪੰਜਾਬ ਐੱਸ.ਸੀ. ਡਿਪਾਰਟਮੈਂਟ ਦੇ ਇੰਚਾਰਜ ਸੁਧੀਰ ਚੌਧਰੀ, ਪੰਜਾਬ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੂੰ ਵਿਸ਼ਵਾਸ ਦਿਵਾਇਆ ਹੈ। ਕਿ ਉਨ੍ਹਾਂ ਨੂੰ ਹਾਈ ਕਮਾਂਡ ਵਲੋਂ ਸੌਂਪੀ ਜ਼ੁੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।