ਗਲੀਆਂ ਵਿੱਚ ਖੜ੍ਹਾ ਸੀਵਰੇਜ ਦਾ ਪਾਣੀ, ਚੱਲ ਰਹੇ ਕੀੜੇ
ਰੋਹਿਤ ਗੁਪਤਾ
ਗੁਰਦਾਸਪੁਰ : ਨਿਊ ਸੰਤ ਨਗਰ ਗੁਰਕੁਲ ਡਿਗਰੀ ਕਾਲਜ ਵਾਲੀ ਗਲੀ ਦੇ ਇਲਾਕਾ ਨਿਵਾਸੀ ਗਲੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਖੜਾ ਰਹਿਣ ਕਾਰਨ ਬੇਹਦ ਪਰੇਸ਼ਾਨ ਹੋ ਗਏ ਹਨ। ਮੌਲਾ ਨਿਵਾਸੀ ਅਨੁਸਾਰ ਗੰਦੇ ਪਾਣੀ ਵਿੱਚ ਕੀੜੇ ਚੱਲ ਰਹੇ ਹਨ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਬੱਚਿਆਂ ਦੀਆਂ ਸਕੂਲ ਜਾਂਦਿਆਂ ਸਮੇਂ ਵਰਦੀ ਆ ਖਰਾਬ ਹੋ ਜਾਂਦੀਆਂ ਹਨ ਅਤੇ ਹਰ ਸਮੇਂ ਚਾਰ ਪੰਜ ਘਰਾਂ ਵਿੱਚ ਰਹਿਣ ਵਾਲਿਆਂ ਨੂੰ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਉਹ ਫਿਰ ਆਪਣੇ ਆਪ ਰਾਹਗੀਰਾਂ ਨੂੰ ਵੀ ਆਉਣ ਜਾਣ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ। ਸਮੱਸਿਆ ਗਲੀ ਦੇ ਨੀਵੇਂ ਹੋਣ ਕਾਰਨ ਹੈ ਤੇ ਕਈ ਵਾਰ ਸੀਵਰੇਜ ਬੋਰਡ ਦੇ ਕਰਮਚਾਰੀ ਆ ਕੇ ਸੀਵਰੇ ਤਾਂ ਠੀਕ ਕਰ ਜਾਂਦੇ ਹਨ ਪਰ ਅਗਲੇ ਦਿਨ ਫਿਰ ਤੋਂ ਇਹ ਸਮੱਸਿਆ ਬਣ ਜਾਂਦੀ ਹੈ । ਨਗਰ ਕੌਂਸਲ ਨੂੰ ਕਈ ਵਾਰ ਗਲੀ ਦਾ ਲੈਵਲ ਉੱਚਾ ਕਰਨ ਲਈ ਕਿਹਾ ਗਿਆ ਹੈ ਪਰ ਹਜੇ ਤੱਕ ਸੁਣਵਾਈ ਨਹੀਂ ਹੋਈ ।