ਨਾਜਾਇਜ਼ ਅਸਲੇ ਸਮੇਤ ਤਿੰਨ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 19 ਜੁਲਾਈ 2025 - ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾਂ IPS ਦੇ ਦਿਸ਼ਾ ਨਿਰਦੇਸ਼ ਹੇਠ ਹਰਪਾਲ ਸਿੰਘ DCP/ INV, ਅਮਨਦੀਪ ਸਿੰਘ ਬਰਾੜ ADCP/ INV, ਕੰਵਲਪ੍ਰੀਤ ਸਿੰਘ ADCP-3, ਹਰਸ਼ਦੀਪ ਸਿੰਘ ACP/DETECTIV-1 ਦੀ ਅਗਵਾਈ ਤਹਿਤ ਇੰਚਾਰਜ INSP ਨਵਦੀਪ ਸਿੰਘ ਸਪੈਸ਼ਲ ਸੈੱਲ ਲੁਧਿਆਣਾ ਅਤੇ ਮੁੱਖ ਅਫ਼ਸਰ ਡਵੀਜ਼ਨ ਨੰਬਰ 5 ਲੁਧਿਆਣਾ ਨੇ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 209 ਮਿਤੀ 15-07-2025 ਅ/ਧ 125,351(3) BNS,25 ARMS ACT,PS DIV NO 5 ਲੁਧਿਆਣਾ ਦੇ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦੇ ਹੋਏ ਅਮਨਦੀਪ ਸਿੰਘ ਬਰਾੜ ADCP/INV ਦੱਸਿਆ ਕਿ ਮਿਤੀ 15-07-2025 ਨੂੰ ਇੰਚਾਰਜ INSP ਨਵਦੀਪ ਸਿੰਘ ਸਪੈਸ਼ਲ ਸੈੱਲ ਲੁਧਿਆਣਾ ਅਤੇ ਮੁੱਖ ਅਫ਼ਸਰ ਡਵੀਜਨ ਨੰ 5 ਲੁਧਿਆਣਾ ਸਮੇਤ ਪੁਲੀਸ ਪਾਰਟੀ ਦੇ ਨਹਿਰੀ ਕਾਲੋਨੀ,ਨੇੜੇ ਫਿਰੋਜ ਗਾਂਧੀ ਮਾਰਕੀਟ,ਲੁਧਿਆਣਾ ਤੇ ਮੁਖ਼ਬਰੀ ਦੇ ਆਧਾਰ ਤੇ ਦੋਸ਼ੀਆਂ ਵਰੁਨ ਗੋਗੀ ਪੁੱਤਰ ਰੌਸ਼ਨ ਲਾਲ ਵਾਸੀ ਮੁਕੱਦਮਾ ਨੂੰ 75/8 ਜਵਾਹਰ ਨਗਰ ਕੈਂਪ ਥਾਣਾ ਡਵੀਜ਼ਨ ਨੰ ਲੁਧਿਆਣਾ, ਕੁਸ਼ਵੀਰ ਸਿੰਘ ਉਰਫ਼ ਗੁਰੀ ਪੁੱਤਰ ਸਤੀਸ਼ ਕੁਮਾਰ ਵਾਸੀ ਮੁਕੱਦਮਾ ਨੰ 3255,ਗਲੀ ਨੰ 13 ਜਵਾਹਰ ਨਗਰ ਥਾਣਾ ਡਵੀਜਨ ਨੰ 5 ਲੁਧਿਆਣਾ ਅਤੇ ਮਾਨਿਆ ਸਾਹਨੀ ਪੁੱਤਰ ਪਿਊਸ਼ ਸਾਹਨੀ ਵਾਸੀ ਮੁਕੱਦਮਾ.ਨੰ 66/2,ਗਲੀ ਨੰ 5 ਜਵਾਹਰ ਨਗਰ ਕੈਂਪ ਥਾਣਾ ਡਵੀਜ਼ਨ ਨੰ 5 ਲੁਧਿਆਣਾ,ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਨੇ ਮਿਤੀ 14/15-07-2025 ਦੀ ਰਾਤ ਨੂੰ ਵਕਤ ਕਰੀਬ 1-40 ਏ.ਐਮ ਨੂੰ ਕਮਲਜੀਤ ਪੁੱਤਰ ਲੇਟ ਅਮਰਨਾਥ ਵਾਸੀ ਮ 40/12,ਜਵਾਹਰ ਨਗਰ ਕੈਂਪ,ਥਾਣਾ ਡਵੀਜ਼ਨ ਨੰ 5 ਲੁਧਿਆਣਾ ਦੇ ਘਰ ਦੇ ਗੇਟ ਉੱਪਰ ਆਪਣੇ ਪਾਸ ਰੱਖੇ ਹੋਏ ਨਾਜਾਇਜ਼ ਪਿਸਟਲਾਂ ਨਾਲ ਫਾਇਰਿੰਗ ਕੀਤੀ ਸੀ ਅਤੇ ਮੌਕੇ ਤੋ ਫ਼ਰਾਰ ਹੋ ਗਏ ਸੀ।
ਦੋਸ਼ੀ ਮਾਨਿਆ ਸਾਹਨੀ ਨੂੰ ਗ੍ਰਿਫਤਾਰ ਕਰ ਉਸ ਪਾਸੋਂ 1 ਪਿਸਟਲ 30 ਬੋਰ ਸਮੇਤ ਮੈਗਜ਼ੀਨ ਲੋਡਡ ਜਿਸ ਵਿੱਚ 08 ਰੋਂਦ 30 ਬੋਰ ਜਿੰਦਾ,ਅਤੇ ਦੋਸ਼ੀ ਕੁਸ਼ਵੀਰ ਸਿੰਘ ਉਰਫ਼ ਗੁਰੀ ਗ੍ਰਿਫਤਾਰ ਕਰ ਕੇ ਉਸ ਪਾਸੋਂ 1 ਪਿਸਟਲ 32 ਬੋਰ ਸਮੇਤ ਮੈਗਜ਼ੀਨ ਲੋਡਡ ਜਿਸ ਵਿੱਚ 05 ਰੋਂਦ ਬੋਰ ਜਿੰਦਾ ਅਤੇ ਦੋਸ਼ੀ ਵਰੁਨ ਗੋਗੀ ਗ੍ਰਿਫਤਾਰ ਕਰ ਕੇ ਉਸ ਪਾਸੋਂ 1 ਪਿਸਟਲ 32 ਬੋਰ ਸਮੇਤ ਮੈਗਜ਼ੀਨ ਲੋਡਡ ਜਿਸ ਵਿੱਚ 03 ਰੋਂਦ 32 ਬੋਰ ਜਿੰਦਾ ਬਰਾਮਦ ਕੀਤੇ ਹਨ ਅਤੇ ਇਹਨਾਂ ਪਾਸੋਂ ਇੱਕ ਐਕਟਿਵਾ ਬਿਨਾਂ ਨੰਬਰੀ ਕਾਲੇ ਰੰਗ ਦੀ ਡਿੱਗੀ ਵਿੱਚੋਂ 2 ਪਿਸਟਲ 32 ਬੋਰ ਸਮੇਤ ਮੈਗਜ਼ੀਨ ਜਿੰਨਾ ਵਿੱਚ 3/3 ਰੋਂਦ ਜਿੰਦਾ ,01 ਮੈਗਜ਼ੀਨ 32 ਬੋਰ,2 ਮੈਗਜ਼ੀਨ 30 ਬੋਰ ਵੱਡੇ,5 ਰੋਂਦ ਰਿਵਾਲਵਰ,3 ਰੌਂਦ ਖ਼ਾਲੀ ਬਰਾਮਦ ਕੀਤੇ। ਦੋਸੀਆਂ ਨੇ ਆਪਣੀ ਪੁੱਛ ਗਿੱਛ ਵਿੱਚ ਦੱਸਿਆ ਕਿ ਦਰਪਣ ਜੋ ਕਿ ਕਤਲ ਦੇ ਕੇਸ਼ ਵਿੱਚ ਬੰਦ ਕੇਂਦਰੀ ਜੇਲ੍ਹ ਲੁਧਿਆਣਾ ਹੈ। ਜਿਸ ਨੇ ਦੁਬਈ ਵਿੱਚ ਬੈਠੇ ਨਮਿਤ ਸਰਮਾਂ ਪਲਾਨਿੰਗ ਕਰ ਕੇ ਆਪਣੇ ਦੋਸਤਾਂ ਅਕਸ਼ੈ ਅਤੇ ਦਾਨਿਸ਼ ਨਾਲ ਮਿਲ ਕੇ ਇਹਨਾਂ ਪਾਸੋਂ ਫਾਇਰਿੰਗ ਕਰਵਾਈ ਹੈ। ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰ ਕੇ ਇਹਨਾਂ ਦੇ ਹੋਰ ਸਾਥੀਆ ਬਾਰੇ ਪਤਾ ਕੀਤਾ ਜਾਵੇਗਾ ਅਤੇ ਨਾਜਾਇਜ਼ ਅਸਲਾ ਬਰਾਮਦ ਕੀਤਾ ਜਾਵੇਗਾ।