Breaking: ਅਨਮੋਲ ਗਗਨ ਮਾਨ ਦੇ ਅਸਤੀਫ਼ੇ 'ਤੇ CM ਮਾਨ ਦਾ ਵੱਡਾ ਬਿਆਨ, ਕਿਹਾ...
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ 19 ਜੁਲਾਈ 2025: ਅਨਮੋਲ ਗਗਨ ਮਾਨ ਦੇ ਵੱਲੋਂ ਅੱਜ ਐਮਐਲਏ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਿਆਸਤ ਵਿੱਚ ਤੜਥੱਲੀ ਮਚਾ ਦਿੱਤੀ ਹੈ। ਜਿੱਥੇ ਵਿਰੋਧੀਆਂ ਨੇ ਆਪ ਸਰਕਾਰ ਨੂੰ ਅਨਮੋਲ ਗਗਨ ਮਾਨ ਦੇ ਅਸਤੀਫ਼ੇ ਤੇ ਵਿਅੰਗ ਕੱਸੇ ਹਨ, ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਨਮੋਲ ਦੇ ਅਸਤੀਫ਼ੇ ਬਾਰੇ ਮੈਨੂੰ ਥੋੜ੍ਹਾ ਜਿਹਾ ਪਤਾ ਲੱਗਿਆ ਹੈ, ਜਲਦੀ ਹੀ ਅਸੀਂ ਪਾਰਟੀ ਮੀਟਿੰਗ ਕਰਾਂਗੇ।