ਡਾਕਟਰ ਪੱਲਵੀ ਦਾ ਬਤੌਰ DC ਮਾਲੇਰਕੋਟਲਾ ਦੇ ਕਾਰਜਕਾਲ ਦੌਰਾਨ ਵਧੀਆ ਸੇਵਾਵਾਂ ਬਦਲੇ ਕਾਨੂੰਗੋਆ ਅਤੇ ਪਟਵਾਰੀਆ ਵੱਲੋਂ ਕੀਤਾ ਸਨਮਾਨ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 27 ਫਰਵਰੀ 2025 - ਡਾਕਟਰ ਪੱਲਵੀ ਆਈ.ਏ.ਐਸ ਵੱਲੋਂ ਬਤੌਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡੇਢ ਸਾਲ ਦੇ ਕਾਰਜਕਾਲ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਲਈ ਉਹਨਾ ਦੇ ਤਬਾਦਲੇ ਉਪਰੰਤ , ਉਹਨਾ ਦੀ ਰਿਹਾਇਸ਼ ਤੇ ਸੂਬਾ ਪ੍ਰਧਾਨ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਹਰਵੀਰ ਸਿੰਘ ਢੀਂਡਸਾ ਅਤੇ ਮੀਤ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਦੀਦਾਰ ਸਿੰਘ ਛੋਕਰ ਦੀ ਅਗਵਾਈ ਵਿੱਚ ਸਨਮਾਨ ਕੀਤਾ ਗਿਆ ।
ਡਾਕਟਰ ਪੱਲਵੀ ਨੇ ਸਮੂਹ ਪਟਵਾਰੀ ਅਤੇ ਕਾਨੂੰਗੋ ਸਾਹਿਬਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉੁਹਨਾ ਦੀ ਅਗਵਾਈ ਵਿੱਚ ਜ਼ਿਲਾ ਮਾਲੇਰਕੋਟਲਾ ਵੱਲੋਂ ਸਰਕਾਰ ਦੁਆਰਾ ਚਲਾਈਆਂ ਗਈਆਂ ਸੇਵਾਵਾਂ ਵਧੀਆ ਤਰੀਕੇ ਨਾਲ ਲਾਗੂ ਕੀਤੀਆਂ ਗਈਆਂ ਹਨ ਅਤੇ ਸੂਫ਼ੀ ਮੇਲੇ ਦੌਰਾਨ ਸਾਰੇ ਸਟਾਫ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਗਈ ਹੈ । ਇਸ ਸਮੇਂ ਜਿਲਾ ਪ੍ਰਧਾਨ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਅਤੇ ਦੀ ਰੈਵੀਨਿਊ ਪਟਵਾਰ ਯੂਨੀਅਨ ਵਿਜੇਪਾਲ ਸਿੰਘ ਢਿੱਲੋਂ ਅਤੇ ਦੁਸ਼ਯੰਤ ਸਿੰਘ ਰਾਕਾ , ਨਾਇਬ ਸਦਰ ਕਾਨੂੰਗੋ ਹਰਿੰਦਰਜੀਤ ਸਿੰਘ, ਜਿਲਾ ਜਨਰਲ ਸਕੱਤਰ ਕਾਨੂੰਗੋ ਕਰਮਜੀਤ ਸਿੰਘ ਵੈਦ ,ਪਟਵਾਰੀ ਅਬਦੁੱਲ ਰਸ਼ੀਦ, ਪਰਮਜੀਤ ਸਿੰਘ, ਸੁਮਨਪ੍ਰੀਤ ਸਿੰਘ , ਕਾਰਤਿਕ ਸਿੰਗਲਾ ਅਤੇ ਅਮਨਦੀਪ ਕੌਰ ਹਾਜ਼ਰ ਸਨ ।