ਨਸ਼ਿਆਂ ਖਿਲਾਫ ਕਾਰਵਾਈ: ਮੁਕਤਸਰ ਪੁਲਿਸ ਵੱਲੋਂ ਚਾਰ ਦਿਨਾਂ ਵਿੱਚ 19 ਮੁਕੱਦਮੇ ਦਰਜ ਕਰਕੇ 29 ਗ੍ਰਿਫਤਾਰ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 27 ਫਰਵਰੀ 2025: ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਡਾ: ਅਖਿਲ ਚੌਧਰੀ
ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਲੰਘੇ ਚਾਰ ਦਿਨਾਂ ਦੌਰਾਨ ਮੁਕਤਸਰ ਪੁਲਿਸ ਨੇ 19 ਮੁਕੱਦਮੇ ਦਰਜ ਕਰਕੇ 29 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਇਸ ਕੰਮ ਲਈ ਜਿੱਥੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਬਕਾਇਦਾ ਜ਼ਿਲ੍ਹੇ ਵਿੱਚ ਪੈਂਦੀਆਂ ਚਾਰਾਂ ਸਬ ਡਿਵੀਜ਼ਨਾਂ ਵਿੱਚ ਕਾਸੋ ਆਪਰੇਸ਼ਨ ਵੀ ਚੱਲ ਰਿਹਾ ਹੈ।
ਐਸ.ਐਸ.ਪੀ ਡਾ਼ ਅਖਿਲ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ 04 ਦਿਨਾਂ ਵਿੱਚ ਵੱਖ-ਵੱਖ ਥਾਣਿਆਂ ਅੰਦਰ 19 ਮੁਕਦਮੇ ਦਰਜ ਕਰਕੇ 29 ਵਿਅਕਤੀਆਂ ਨੂੰ ਕੀਤਾ ਕਾਬੂ ਕੀਤਾ, ਜਿਨਾਂ ਪਾਸੋਂ 3025 ਨਸ਼ੀਲੀਆਂ ਗੋਲੀਆਂ, 200 ਗ੍ਰਾਮ ਅਫ਼ੀਮ, 130 ਗ੍ਰਾਮ ਹੈਰੋਇਨ,150 ਨਸ਼ੀਲੇ ਕੈਪਸੂਲ ਅਤੇ 6 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ, ਜੇਕਰ ਤੁਸੀਂ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਪੁਲਿਸ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ 80549-42100 ਤੇ ਜਾਣਕਾਰੀ ਦੇ ਸਕਦੇ ਹੋ, ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।