ਸਰਕਾਰ ਦੀ ਨਿਯਤੀ, ਨੀਅਤ ਅਤੇ ਇੰਜਡਾ ਸਪਸ਼ਟ, ਤਿੰਨ ਗੁਣਾ ਤੇਜੀ ਨਾਲ ਕੰਮ ਕਰੇਗੀ ਟ੍ਰਿਪਲ ਇੰਜਨ ਦੀ ਸਰਕਾਰ - ਮੁੱਖ ਮੰਤਰੀ ਸੈਣੀ
- ਮੌਜੂਦਾ ਸਰਕਾਰ ਨੇ ਆਪਣੇ ਸੌ ਦਿਨ ਦੇ ਕਾਰਜਕਾਲ ਵਿਚ 18 ਵੱਡੇ ਵਾਦੇ ਪੂਰੇ ਕਰ ਲੋਕਾਂ ਦੇ ਜੀਵਨ ਨੂੰ ਬਣਾਇਆ ਆਸਾਨ
ਚੰਡੀਗੜ੍ਹ, 27 ਫਰਵਰੀ 2025 - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਦੀ ਨਿਯਤੀ, ਨੀਅਤ ਅਤੇ ਏਜੰਡਾ ਸਪਸ਼ਟ ਹਨ, ਜਿਸ ਦੀ ਬਦੌਲਤ ਸੂਬੇ ਵਿਚ ਤੇਜੀ ਨਾਲ ਵਿਕਾਸ ਕੰਮ ਹੋ ਰਹੇ ਹਨ। ਮੌਜੂਦਾ ਸਰਕਾਰ ਨੇ ਆਪਣੇ ਸੌ ਦਿਨ ਦੇ ਕਾਰਜਕਾਲ ਵਿਚ ਕਈ ਮਹਤੱਵਪੂਰਣ ਫੈਸਲੇ ਕੀਤੇ ਹਨ, ਜਿਸ ਨੇ ਲੋਕਾਂ ਦੇ ਜੀਵਨ ਨੂੰ ਸਰਲ ਕਰਨ ਦਾ ਕੰਮ ਕੀਤਾ ਹੈ।
ਮੁੱਖ ਮੰਤਰੀ ਵੀਰਵਾਰ ਨੂੰ ਕੈਥਲ ਦੇ ਸੀਵਨ, ਕਲਾਇਤ ਤੇ ਪੁੰਡਰੀ ਵਿਚ ਪ੍ਰਬੰਧਿਤ ਪ੍ਰੋਗਰਾਮਾਂ ਨੂੰ ਸੰਬੋਧਿਤ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਸੌ ਦਿਨ ਦੇ ਕਾਰਜਕਾਲ ਵਿਚ ਸੰਕਲਪ ਪੱਤਰ ਦੇ 18 ਵਾਦਿਆਂ ਨੂੰ ਪੂਰਾ ਕੀਤਾ ਹੈ, ਉੱਥੇ ਹੀ 10 ਵਾਦੇ ਜਲਦੀ ਹੀ ਪੂਰੇ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਟ੍ਰਿਪਲ ਇੰਜਨ ਦੀ ਸਰਕਾਰ ਬਨਣ ਦੇ ਬਾਅਦ ਸਾਰੇ ਵਾਦੇ ਪੂਰੇ ਕਰਦੇ ਹੋਏ ਕੰਮ ਨੂੰ ਤਿੰਨ ਗੁਣਾ ਤੇਜੀ ਨਾਲ ਕੰਮ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਤੀਜੀ ਵਾਰ ਸਰਕਾਰ ਬਣਦੇ ਹੀ ਸਾਰੇ ਮੈਡੀਕਲ ਕਾਲਜ ਤੇ ਪੀਜੀਆਈ ਵਿਚ ਕਿਡਨੀ ਮਰੀਜ ਨੂੰ ਫਰੀ ਡਾਇਲਸਿਸ ਦੀ ਸਹੂਲਤ ਪ੍ਰਦਾਨ ਕੀਤੀ ਹੈ। ਪੱਟੇਦਾਰ ਕਿਸਾਨ ਪਰਿਵਾਰਾਂ ਨੂੰ ਮਾਲਿਕਾਨਾ ਹੱਕ ਪ੍ਰਦਾਨ ਕੀਤਾ ਹੈ। ਇਸ ਦੇ ਨਾਲ-ਨਾਲ 20 ਸਾਲ ਤੋਂ ਪੰਚਾਇਤੀ ਭੂਮੀ 'ਤੇ ਮਕਾਨ ਬਣਾ ਕੇ ਰਹਿ ਰਹੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਵਿਧਾਨਸਭਾ ਵਿਚ ਐਕਟ ਬਣਾ ਕੇ ਊਨ੍ਹਾਂ ਨੂੰ ਮਾਲਿਕਾਨਾ ਹੱਕ ਪ੍ਰਦਾਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ 15 ਲੱਖ ਮਹਿਲਾਵਾਂ ਨੂੰ 500 ਰੁਪਏ ਵਿਚ ਗੈਸ ਸਿਲੇਂਡਰ ਦਿੱਤਾ ਜਾ ਰਿਹਾ ਹੈ। ਜਦੋਂ ਕਿ ਕਾਂਗਰਸ ਦੀ ਹਿਮਾਚਲ ਵਿਚ ਸਰਕਾਰ ਆਏ ਢਾਈ ਸਾਲ ਹੋ ਗਏ ਹਨ, ਉੱਥੇ ਕਾਂਗਰਸ ਨੇ ਅੱਜ ਤੱਕ ਵੀ ਮਹਿਲਾਵਾਂ ਨੂੰ 1500 ਰੁਪਏ ਤੇ 500 ਰੁਪਏ ਵਿਚ ਗੈਸ ਸਿਲੇਂਡਰ ਦੇ ਆਪਣੇ ਗਾਦੇ ਨੂੰ ਪੂਰਾ ਨਹੀਂ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪਹਿਲਾ ਸੂਬਾ ਹੈ, ਜਿੱਥੇ ਕਿਸਾਨਾਂ ਦੀ ਸਾਰੇ ਫਸਲਾਂ ਨੂੰ ਸੌ-ਫੀਸਦੀ ਐਮਐਸਪੀ 'ਤੇ ਖਰੀਦਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਕੋਲ ਧਨ ਦੀ ਕਮੀ ਨਹੀਂ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸੂਬੇ ਵਿਚ ਤਿੰਨ ਗੁਣਾ ਨਾਲ ਵਿਕਾਸ ਕੰਮ ਕਰਵਾਏ ਜਾਣਗੇ।
ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਹਰਿਆਣਾ 'ਤੇ ਦੋਸ਼ ਲਗਾਇਆ ਕਿ ਯਮੁਨਾ ਵਿਚ ਜਹਿਰ ਮਿਲਾ ਕੇ ਭੇਜ ਦਿੱਤਾ। ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨੂੰ ਕਿਹਾ ਕਿ ਹਰਿਆਣਾ ਦੇ ਲੋਕ ਅਜਿਹਾ ਕੰਮ ਨਹੀਂ ਕਰ ਸਕਦੇ। ਹਰਿਆਣਾ ਦੇ ਲੋਕ ਖੁਦ ਜਹਿਰ ਖਾ ਕੇ ਦੂਜਿਆਂ ਨੂੰ ਅੰਮ੍ਰਿਤ ਪਿਲਾਉਣ ਦਾ ਕੰਮ ਕਰਦੇ ਹਨ। ਉਹ ਖੁਦ ਯਮੁਨਾ ਵਿਚ ਗਏ ਅਤੇ ਪਾਣੀ ਪਿੱਤਾ। ਯਮੁਨਾ ਮਾਤਾ ਤੇ ਦਿੱਲੀ ਦੀ ਜਨਤਾ ਨੇ ਝੂਠ ਫੈਲਾਉਣ ਵਾਲਿਆਂ ਦਾ ਸੁਪੜਾ ਸਾਫ ਕਰ ਦਿੱਤਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇਤਾ ਟਵੀਟ ਮਾਸਟਰ ਹੋ ਗਏ ਹਨ। ਉਨ੍ਹਾਂ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਜਨਹਿਤ ਕੰਮ ਦਿਖਾਈ ਨਹੀਂ ਦਿੰਦੇ। ਕਾਂਗਰਸ ਨੇਤਾ ਧਰਤੀ 'ਤੇ ਕੀ ਹੋ ਰਿਹਾ ਹੈ ਦੇਖਣ ਦੀ ਥਾਂ ਸਿਰਫ ਟਵੀਟ ਕਰਦੇ ਹਨ। ਕਾਂਗਰਸ ਪਾਰਟੀ ਟਵੀਟ ਵਿਚ ਉਲਝ ਕੇ ਰਹਿ ਗਈ।
ਇਸ ਮੌਕੇ 'ਤੇ ਸਾਂਸਦ ਨਵੀਨ ਜਿੰਦਲ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।