ਜ਼ਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਫਾਜ਼ਿਲਕਾ ਵੱਲੋਂ ਸਵੈ ਰੁਜਗਾਰ ਅਤੇ ਪਲੇਸਮੈਂਟ ਲਈ ਕੈਂਪ 28 ਫਰਵਰੀ ਨੂੰ
ਫਾਜਿਲਕਾ 27 ਫਰਵਰੀ 2025 - ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀਮਤੀ ਵੈਸ਼ਾਲੀ ਦੇ ਦਿਸ਼ਾ-ਨਿਰਦੇਸ਼ਾ ਤਹਿਤ ਜ਼ਿਲ੍ਹਾ ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਦੇ ਨੌਜਵਾਨ ਜੋ ਆਪਣਾ ਕਾਰੋਬਾਰ (ਸਵੈ-ਰੁਜ਼ਗਾਰ) ਸ਼ੁਰੂ ਕਰਨ ਦੇ ਚਾਹਵਾਨ ਹਨ ਅਤੇ ਐਜਾਇਲ ਹਰਬਲ ਕੰਪਨੀ ਵੱਲੋਂ ਵੈਲਨੈੱਸ ਸਲਾਹਕਾਰ, ਸਹਾਇਕ ਮੈਨੇਜਰ ਦੀ ਅਸਾਮੀ ਲਈ ਸਿਲੈਕਸ਼ਨ 28-02-2025 ਨੂੰ ਪਲੇਸਮਟ ਕੈਂਪ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹਨਾਂ ਅਸਾਮੀਆਂ ਅਤੇ ਆਪਣਾ ਕੰਮ ਸ਼ੁਰੂ ਕਰਨ ਦੇ ਚਾਹਵਾਨ ਪ੍ਰਾਰਥੀ ਆਪਣੇ ਦਸਤਾਵੇਜ ਦੀ ਫੋਟੋ ਕਾਪੀ ਲੈਕੇ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਜਮਾ ਕਰਵਾ ਸਕਦੇ ਹਨ|ਇਸ ਲਈ ਯੋਗਤਾ 10ਵੀ ਹੋਣੀ ਜਰੂਰੀ ਹੈ। ਉਮਰ ਹੱਦ 19 ਤੋਂ 35 ਸਾਲ ਹੋਣੀ ਚਾਹੀਦੀ ਹੈ। ਇਸ ਅਸਾਮੀ ਲਈ ਨੌਕਰੀ ਦਾ ਸਥਾਨ ਸਾਰੇ ਪੰਜਾਬ ਵਿੱਚ ਕਿਤੇ ਵੀ ਹੋ ਸਕਦੀ ਹੈ ਚਾਹਵਾਨ ਪ੍ਰਾਰਥੀ ਆਪਣਾ ਦਸਤਾਵੇਜ ਨਾਲ ਲੇਕੇ ਲੋਨ (loan) ਲਈ ਅਤੇ ਇੰਟਰਵਿਊ ਲਈ ਦਿਨ ਸ਼ੁਕਰਵਾਰ ਨੂੰ , ਸਮਾਂ ਸਵੇਰੇ 10.00 ਵਜੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰਬਰ 502 ਚੋਥੀ ਮੰਜ਼ਿਲ ਡੀ.ਸੀ. ਕੰਪਲੈਕਸ ਫਾਜ਼ਿਲਕਾ ਵਿਖੇ ਪਹੁੰਚ ਸਕਦੇ ਹਨ। ਵੇਧੇਰੇ ਜਾਣਕਾਰੀ ਲਈ 8906022220,09814543684 ਅਤੇ 7986115001 ਤੇ ਸੰਪਰਕ ਕੀਤਾ ਜਾ ਸਕਦਾ ਹੈ।