ਗੱਡੀਆਂ ਦੀ ਹੋ ਗਈ ਮਮੂਲੀ ਜਿਹੀ ਟੱਕਰ ਤਾਂ ਚੱਲ ਗਈਆਂ ਗੋਲੀਆਂ, ਪੜ੍ਹੋ ਵੇਰਵਾ
- ਇੱਕ ਧਿਰ ਦੇ ਦੋ ਨੌਜਵਾਨ ਹੋਏ ਜ਼ਖ਼ਮੀ ,ਲੜਾਈ ਦੀ Cctv video ਵੀ ਆਈ ਸਾਹਮਣੇ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 27 ਫਰਵਰੀ 2025 - ਬਟਾਲਾ ਦੇ ਕਾਹਨੂੰਵਾਨ ਰੋਡ ਪਿੰਡ ਧੁੱਪਸੜੀ ਨੇੜੇ ਦੋ ਧਿਰਾਂ ਦੀ ਗੱਡੀ ਦੀ ਟੱਕਰ ਨੂੰ ਲੈ ਕੇ ਹੋਈ ਤਕਰਾਰ ਖੂਨੀ ਝੜਪ ਵਿੱਚ ਬਦਲ ਗਈ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਲੜਾਈ ਦੌਰਾਨ ਫਾਇਰਿੰਗ ਵੀ ਹੋਈ । ਝੜਪ ਵਿੱਚ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋਏ ਹਨ ਅਤੇ ਇਹਨਾਂ ਵਿੱਚੋਂ ਇੱਕ ਨੌਜਵਾਨ ਦੇ ਗੋਲੀ ਵੀ ਲੱਗੀ ਹੈ।
ਜ਼ਖ਼ਮੀ ਨੌਜਵਾਨਾਂ ਦੇ ਪਰਿਵਾਰਕ ਮੈਬਰ ਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਤੇ ਭਤੀਜਾ ਕਿਸੇ ਕੰਮ ਲਈ ਬਟਾਲਾ ਜਾ ਰਹੇ ਸਨ ਅਤੇ ਉਹਨਾਂ ਦੀ ਗੱਡੀ ਦੀ ਮਾਮੂਲੀ ਟੱਕਰ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਦੀ ਗੱਡੀ ਨਾਲ ਹੋਈ ਜਿਸ ਤੋ ਬਾਅਦ ਦੂਸਰੀ ਧਿਰ ਵਲੋਂ ਉਹਨਾਂ ਨਾਲ ਪਹਿਲਾਂ ਗਾਲੀ ਗਲੋਚ ਹੋਇਆ ਜਦਕਿ ਲੜਾਈ ਵੱਧ ਗਈ ਅਤੇ ਪਹਿਲਾਂ ਉਹ ਹੱਥੋ ਪਾਈ ਹੋਏ ਅਤੇ ਉਹਨਾਂ ਦੇ ਬੇਟੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਜਦ ਭਤੀਜਾ ਛਡਾਉਣ ਲਈ ਅੱਗੇ ਹੋਇਆ ਤਾਂ ਉਸ ਤੇ ਦੂਸਰੀ ਧਿਰ ਨੇ ਫਾਇਰ ਕਰ ਦਿੱਤਾ ਗਿਆ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਰਾਜਿੰਦਰ ਸਿੰਘ ਨੇ ਦੱਸਿਆ ਕਿ ਦੂਸਰੀ ਧਿਰ ਨੇ ਉਹਨਾਂ ਦੀ ਥਾਰ ਗੱਡੀ ਤੇ ਵੀ ਸਾਮਣੇ ਤੋਂ ਫਾਇਰਿੰਗ ਕੀਤੀ ਹੈ ਅਤੇ ਉਹ ਇਨਸਾਫ਼ ਦੀ ਮੰਗ ਕਰ ਰਹੇ ਹਨ ।
ਉਧਰ ਪੁਲਿਸ ਥਾਣਾ ਸਿਵਿਲ ਲਾਈਨ ਦੇ ਇੰਚਾਰਜ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਧਿਰਾਂ ਦੀ ਤਕਰਾਰ ਹੋਈ ਹੈ ਜਿਸ ਨੂੰ ਲੈਕੇ ਓਹਨਾਂ ਵਲੋ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਵਾਂ ਧਿਰਾ ਦੇ ਬਿਆਨ ਲੈਕੇ ਅਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ ।