ਪੀਐਮ ਸ਼੍ਰੀ ਸਕੂਲ ਰਾਹੋਂ ਨੇ ਜ਼ਿਲ੍ਹੇ ਦੇ ਦੂਜੇ ਪੀਐਮ ਸ੍ਰੀ ਸਕੂਲਾਂ ਦਾ ਕੀਤਾ ਦੌਰਾ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 27 ਫਰਵਰੀ,2025 - ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋ ਲੜਕੀ ਨੇ ਪੀਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਅਤੇ ਲੰਗੜੋਆ ਦਾ ਤਿੰਨ ਦਿਨਾਂ ਦੌਰਾ ਕੀਤਾ। ਇਸ ਦੌਰੇ ਵਿੱਚ ਲਗਭਗ ਛੇਵੀਂ ਤੋਂ ਬਾਰਵੀਂ ਜਮਾਤ ਦੀਆਂ 100 ਵਿਦਿਆਰਥਣਾਂ ਨੇ ਭਾਗ ਲਿਆ ਅਤੇ ਦੂਜੇ ਸਕੂਲਾਂ ਦੇ ਵਿਦਿਆਰਥੀਆਂ ਨਾਲ ਤਾਲਮੇਲ ਕੀਤਾ। ਇਸ ਦਾ ਮੁੱਖ ਉਦੇਸ਼ ਹੈ ਵਿਦਿਆਰਥੀਆਂ ਦੀ ਆਪਸੀ ਪੜਨ ਅਤੇ ਸਿੱਖਣ ਦੀ ਤਕਨੀਕ ਬਾਰੇ ਵਿਚਾਰ ਵਟਾਂਦਰਾ ਕਰਨਾ, ਇੱਕ- ਦੂਜੇ ਸਕੂਲਾਂ ਦੀ ਇਮਾਰਤੀ ਸੁੰਦਰਤਾ, ਸਾਫ ਸਫਾਈ ਨੂੰ ਵੇਖਣਾ ਅਤੇ ਆਪਣੇ ਸਕੂਲ ਨੂੰ ਉਹੋ ਜਿਹਾ ਬਣਾਉਣ ਦੀ ਕੋਸ਼ਿਸ਼ ਕਰਨੀ ।ਇਸ ਦੇ ਨਾਲ ਹੀ ਵਿਦਿਆਰਥੀਆਂ ਵਿੱਚ ਰਚਨਾਤਮਕ, ਕਲਾਤਮਕ ,ਬੌਧਿਕ ਵਿਕਾਸ ਕਰਨਾ।
ਇਸ ਮੌਕੇ ਵਿਦਿਆਰਥੀਆਂ ਦੇ ਆਪਸੀ ਪੇਂਟਿੰਗ, ਪੋਸਟਰ ਮੇਕਿੰਗ, ਭਾਸ਼ਣ ਅਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆਰਥਣਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਐਕਸਚੇਂਜ ਵਿਜਿਟ ਦੌਰਾਨ ਅਜੀਤ ਸਿੰਘ ਗਗਨਪ੍ਰੀਤ ਕੌਰ ਸਤਿੰਦਰ ਪਾਲ ਕੌਰ ਸੰਦੀਪ ਕੌਰ ਅਤੇ ਰਣਜੀਤ ਕੌਰ ਅਧਿਆਪਕ ਵੀ ਵਿਦਿਆਰਥਣਾਂ ਦੇ ਨਾਲ ਗਏ।।।ਇਸ ਮੌਕੇ ਦਵਿੰਦਰ ਕੌਰ, ਗੁਰਸ਼ਰਨਦੀਪ, ਸਤਨਾਮ ਸਿੰਘ, ਚਰਨਜੀਤ ਸਿੰਘ ਅਜੀਤ ਸਿੰਘ, ਹਰਜਿੰਦਰ ਲਾਲ, ਰਾਜਨ ਰਾਣਾ, ਗਗਨਦੀਪ ਕੌਰ, ਸਤਿੰਦਰ ਕੌਰ, ਸੋਨਾ ਸ਼ਰਮਾ, ਸੰਗੀਤਾ ਰਾਣੀ, ਸੰਦੀਪ ਕੌਰ, ਪ੍ਰੀਤੀ ਲਿਆਲ, ਨੀਲਮ ਰਾਣੀ, ਬਲਵਿੰਦਰ ਕੌਰ, ਕਰਮਜੀਤ ਕੌਰ, ਰਵਿੰਦਰ ਕੌਰ, ਰਾਕੇਸ਼ ਰਾਣੀ, ਮਨਦੀਪ ਕੌਰ, ਮੀਨਾ ਚੋਪੜਾ, ਨਿਧੀ ਉਮਟ ,ਰਮਨਦੀਪ ਸਿੰਘ ,ਸੰਜੀਵ ਕੁਮਾਰ ,ਕੈਂਪਸ ਮੈਨੇਜਰ ਰਜਿੰਦਰ ਨਾਥ ਆਦਿ ਹਾਜ਼ਰ ਸਨ।