ਗੁਰਦਾਸਪੁਰ: ਔਰਤ ਦਾ ਇੱਟ ਮਾਰ ਕੇ ਕਤਲ ਕਰਨ ਵਾਲੇ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ , 27 ਫਰਵਰੀ 2025- ਗੁਰਦਾਸਪੁਰ ਦੇ ਪਿੰਡ ਜਾਪੂਵਾਲ ਵਿਖੇ ਮਾਮੂਲੀ ਤਕਰਾਰ ਤੋਂ ਬਾਅਦ ਰਿਸ਼ਤੇਦਾਰਾਂ ਦੀ ਆਪਸੀ ਲੜਾਈ ਦੌਰਾਨ ਇੱਕ ਔਰਤ ਕ੍ਰਿਸ਼ਨਾ ਉਮਰ 60 ਸਾਲ ਦੀ ਸਿਰ ਤੇ ਇੱਟ ਵੱਜਣ ਨਾਲ ਮੌਤ ਹੋ ਗਈ ਸੀ। ਮ੍ਰਿਤਕ ਔਰਤ ਦੇ ਪੁੱਤਰ ਜਤਿੰਦਰ ਕੁਮਾਰ ਦੇ ਬਿਆਨਾਂ ਤੇ ਧਾਰੀਵਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਸਬੰਧ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਵਿੱਚ ਔਰਤ ਦਾ ਦਿਓਰ ਹਰਦੀਪ ਉਸ ਦਾ ਪੁੱਤਰ ਰਮਨ ਕੁਮਾਰ ਅਤੇ ਦਿਓਰ ਦਾ ਜਵਾਈ ਸੁਲੱਖਣ ਨਿੱਕਾ ਸ਼ਾਮਿਲ ਹਨ।
ਜਾਣਕਾਰੀ ਦਿੰਦੇ ਹੋਏ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਰਿਸ਼ਤੇਦਾਰਾਂ ਦਾ ਕੰਧ ਨੂੰ ਲੈ ਕੇ ਆਪਸ ਵਿੱਚ ਝਗੜਾ ਹੋਇਆ ਜਿਸ ਵਿੱਚ ਇੱਕ ਔਰਤ ਜਿਸ ਦਾ ਨਾਮ ਕ੍ਰਿਸ਼ਨਾ ਸੀ ਉਸਦੇ ਸਿਰ ਵਿੱਚ ਇੱਟ ਵੱਜਣ ਕਾਰਨ ਉਸਦੀ ਮੌਤ ਹੋ ਗਈ ਇਸ ਸਬੰਧ ਵਿੱਚ ਤਿੰਨ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨਾਂ ਦੇ ਨਾਮ ਹਰਦੀਪ ਕੁਮਾਰ ਉਸਦਾ ਬੇਟਾ ਰਮਣ ਕੁਮਾਰ ਤੇ ਸੁਲੱਖਣ ਨਾਮਕ ਵਿਅਕਤੀ ਹਨ।