ਕਣਕ ਦੀ ਵੰਡ ਨੂੰ ਲੈ ਕੇ ਹੰਗਾਮਾ, ਲੋਕ ਕਹਿੰਦੇ- ਪਿਛਲੀ ਵਾਰ ਦੀ ਬਕਾਇਆ ਕਣਕ ਨਹੀਂ ਦਿੱਤੀ ਜਾ ਰਹੀ..!
ਰੋਹਿਤ ਗੁਪਤਾ
ਗੁਰਦਾਸਪੁਰ, 29 ਦਸੰਬਰ 2024-ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਜੌੜਾ ਛੱਤਰਾਂ ਵਿੱਚ ਕਣਕ ਦੀ ਵੰਡ ਨੂੰ ਲੈ ਜੋਰਦਾਰ ਹੰਗਾਮਾ ਹੋ ਗਿਆ । ਮੋਕੇ ਤੇ ਮੋਜੂਦ ਕਣਕ ਲੈਣ ਆਏ ਲੋਕਾ ਨੇ ਦੱਸਿਆ ਕਿ ਇੱਕ ਤਾਂ ਉਹਨਾ ਨੂੰ ਕਣਕ ਦੀ ਵੰਡ ਕਰਨ ਦੇ ਸਮੇਂ ਦੱਸਿਆ ਨਹੀ ਜਾਂਦਾ ਅਤੇ ਦੂਜਾ ਪਿਛਲੀਆਂ ਕੱਟੀਆਂ ਗਈਆ ਪਰਚੀਆਂ ਦੀ ਕਣਕ ਵੀ ਉਹਨਾਂ ਨੂੰ ਨਹੀ ਮਿਲ ਰਹੀ ।
ਦੂਜੇ ਪਾਸੇ ਜਦੋਂ ਕਣਕ ਵੰਡ ਰਹੇ ਡਿਪੂ ਹੋਲਡਰਾਂ ਨਾਲ ਪਿਛਲੀ ਕਣਕ ਲਾਭਪਾਤਰੀਆਂ ਨੂੰ ਨਾ ਮਿਲਣ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਦਾ ਜਵਾਬ ਉਸ ਸਮੇਂ ਦੇ ਮੋਜੂਦ ਇਸਪੈਕਟਰ ਹੀ ਦੇ ਸਕਦੇ ਹਨ ਅਤੇ ਜਦੋਂ ਡਿਪੂ ਹੋਲਡਰ ਨੂੰ ਸਰਕਾਰੀ ਅਧਿਕਾਰੀ ਦੀ ਗੈਰ ਹਾਜਰੀ ਵਿੱਚ ਵੰਡਣ ਦਾ ਕਾਰਨ ਪੁੱਛਿਆ ਤਾਂ ਉਹਨਾ ਕਿਹਾ ਸੱਤ ਮੈਂਬਰੀ ਕਮੇਟੀ ਬਣੀ ਹੈ ਜੋ ਕਣਕ ਦੀ ਵੰਡ ਕਰੇਗੀ ਅਤੇ ਉਹਨਾਂ ਨੂੰ ਮਹਿਕਮੇ ਵੱਲੋਂ ਫੋਨ ਆਇਆ ਹੈ ਕਿ ਕਣਕ ਵੰਡੀ ਜਾਵੇ। ਜਦੋਂ ਪੁੱਛਿਆ ਗਿਆ ਕਿ ਜੇਕਰ ਕਣਕ ਦਾ ਸਟਾਕ ਘੱਟ ਗਿਆ ਤਾਂ ਉਸਦਾ ਜੁੰਮੇਵਾਰ ਕੋਣ ਹੋਵੇਗਾ ਤਾਂ ਉਹਨਾਂ ਕਿਹਾ ਕਿ ਉਹ ਇਸਦੇ ਜੁੰਮੇਵਾਰ ਖੁਦ ਹੋਣਗੇ ।
ਇਸ ਸੰਬੰਧੀ ਜਦੋਂ ਪਿੰਡ ਦੇ ਸਰਪੰਚ ਨਿਸਾਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਪਿੰਡ ਵਿੱਚ ਪਿਛਲੇ ਦੋ ਸਾਲਾਂ ਤੋਂ ਕਣਕ ਦੀ ਵੰਡ ਨੂੰ ਲੈ ਕੇ ਇਸ ਤਰ੍ਹਾਂ ਦਾ ਮਾਹੋਲ ਬਣ ਰਿਹਾ ਹੈ ਅਤੇ ਇਸਦਾ ਮੁੱਖ ਕਾਰਨ ਵਿਭਾਗ ਦਾ ਇੰਸਪੈਕਟਰ ਹੈ । ਜੋ ਪਿਛਲੀ ਵਾਰ ਇੱਥੇ ਮੌਜੂਦ ਸੀ ਪਰ ਉਸ ਵੱਲੋਂ ਕਣਕ ਨਹੀਂ ਵੰਡੀ ਗਈ।
ਜਦੋਂ ਇਸ ਸੰਬੰਧੀ ਇਸਪੈਕਟਰ ਸੁਰਿੰਦਰ ਕੁਮਾਰ ਨਾਲ ਪਿਛਲੀ ਕਣਕ ਦੇ ਬਕਾਏ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਮਹਿਕਮੇ ਨੂੰ ਬਕਾਇਆ ਕਣਕ ਬਾਰੇ ਲਿਖ ਕੇ ਭੇਜਿਆ ਗਿਆ ਹੈ ਅਤੇ ਮਹਿਕਮੇ ਵੱਲੋਂ ਬਕਾਇਆ ਕਣਕ ਭੇਜਣ ਵਿੱਚ ਪਤਾ ਨਹੀ ਕਿਉ ਦੇਰੀ ਕੀਤੀ ਜਾ ਰਹੀ ਹੈ ਜਦੋਂ ਮਹਿਕਮੇ ਵੱਲੋਂ ਬਕਾਇਆ ਕਣਕ ਭੇਜ ਦਿੱਤੀ ਜਾਵੇਗੀ ਤਾਂ ਲਾਭਪਾਤਰੀਆਂ ਨੂੰ ਉਹਨਾਂ ਦੀ ਬਣਦੀ ਕਣਕ ਵੰਡ ਦਿੱਤੀ ਜਾਵੇਗੀ।
ਜਦੋਂ ਇਸ ਸੰਬੰਧੀ AFSO ਕਵਲਜੀਤ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿਛਲੀ ਕਣਕ ਦੇ ਬਕਾਏ ਨੂੰ ਲੈ ਕੇ ਇੱਥੇ ਮੋਜੂਦ ਇਸਪੈਕਟਰ ਤੇ ਨਵੀ ਆਈ ਕਣਕ ਦੀ ਵੰਡ ਨੂੰ ਲੈ ਕੇ ਰੋਕ ਲਗਾਈ ਗਈ ਹੈ ਅਤੇ ਉਹਨਾ ਦੀ ਥਾਂ ਇਸਪੈਕਟਰ ਵਰਿੰਦਰ ਕਿਮਾਰ ਨੂੰ ਕਣਕ ਵੰਡਣ ਲਈ ਲਗਾਇਆ ਗਿਆ ਹੈ।