ਮਾਮੂਲੀ ਜਿਹੀ ਗੱਲ ਤੋਂ ਵਧਿਆ ਵਿਵਾਦ! ਨੌਜਵਾਨ ਤੇ ਕਾਤਲਾਨਾ ਹਮਲਾ ਕਰਕੇ ਕੀਤਾ ਜ਼ਖ਼ਮੀ, FIR ਦਰਜ
ਰੋਹਿਤ ਗੁਪਤਾ
ਗੁਰਦਾਸਪੁਰ , 29 ਦਸੰਬਰ 2024-ਬਹਿਰਾਮਪੁਰ ਰੋਡ ਤੇ ਇੱਕ ਗਲੀ ਵਿੱਚ ਹੋਈ ਲੜਾਈ ਦੌਰਾਨ ਗੁਆਂਡੀਆਂ ਵੱਲੋਂ ਗੁਆਂਡੀ ਪਰਿਵਾਰ ਦੇ ਕੁਝ ਲੋਕਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਉਣਾ ਪਿਆ। ਪੁਲਿਸ ਨੇ ਜਖਮੀ ਨੌਜਵਾਨ ਰਕੇਸ਼ ਕੁਮਾਰ ਤੇ ਬਿਆਨ ਲੈਣ ਤੋਂ ਬਾਅਦ ਉਸਦੇ ਗੁਆਂਡੀ ਪਰਿਵਾਰ ਦੇ ਤਿੰਨ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਝਗੜੇ ਦਾ ਕਾਰਨ ਕੁਝ ਦਿਨ ਪਹਿਲਾਂ ਜ਼ਖਮੀ ਹੋਏ ਰਕੇਸ਼ ਕੁਮਾਰ ਅਤੇ ਉਸਦੇ ਗੁਆਂਡੀ ਨੌਜਵਾਨ ਸੁਜਲ ਦਰਮਿਆਨ ਹੋਈ ਮਾਮੂਲੀ ਬਹਿਸਬਾਜੀ ਦੱਸੀ ਜਾ ਰਹੀ ਹੈ। ਝਗੜੇ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਗੁਆਂਡੀ ਪਰਿਵਾਰ ਰਾਕੇਸ਼ ਕੁਮਾਰ ਤੇ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਪੁਲਿਸ ਵੱਲੋਂ ਹਮਲਾ ਕਰਨ ਵਾਲੇ ਤਿੰਨ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰਕੇਸ਼ ਕੁਮਾਰ ਪੁੱਤਰ ਜੀਤ ਮੱਲ ਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਹ ਮਨਿਆਰੀ ਦੀ ਦੁਨਾਨ ਕਰਦਾ ਹੈ । ਉਸ ਦੀ ਦੁਕਾਨ ਦੇ ਨੇੜੇ ਹੀ ਸੂਜਨ ਅਤੇ ਵਿਜੇ ਕੁਮਾਰ ਦਾ ਘਰ ਹੈ । ਪਿਛਲੇ ਕੁੱਝ ਦਿਨਾਂ ਤੂੰ ਸੁਜਲ ਨਾਮ ਦਾ ਨੌਜਵਾਨ ਉਸ ਨੂੰ ਕਿਸੇ ਗੱਲ ਨੂੰ ਲੈ ਕੇ ਧਮਕੀਆਂ ਦੇ ਰਿਹਾ ਸੀ । ਇਸ ਸਬੰਧੀ ਮੇਰਾ ਭਰਾ ਨਰਿੰਦਰ ਕੁਮਾਰ ਤੇ ਨਰੇਸ਼ ਕੁਮਾਰ ਤੇ ਮੁਹੱਲੇ ਦੇ ਮੋਹਤਵਾਰ ਵਿਅਕਤੀ ਥਾਨੇ ਉਸ ਦੀ ਸ਼ਿਕਾਇਤ ਕਰਨ ਜਾ ਰਹੇ ਸੀ ਤਾਂ ਰਸਤੇ ਵਿਚ ਸਾਡੇ ਘਰ ਦੇ ਲਾਗੇ ਵਿਜੇ ਕੁਮਾਰ ਅਤੇ ਉਸਦੇ ਪਰਿਵਾਰ ਮੈਂਬਰ ਮਿਲ ਗਏ ਤਾਂ ਮੇਰੇ ਭਰਾ ਨਰਿੰਦਰ ਕੁਮਾਰ ਨੇ ਵਿਜੇ ਕੁਮਾਰ ਨੂੰ ਕਿਹਾ ਕਿ ਸੂਜੀ ਉਰਫ ਸੂਜਨ ਸਾਡੇ ਨਾਲ ਜਾਣ ਬੁੱਝ ਕੇ ਲੜਾਈ ਝਗੜਾ ਕਰਨ ਦੀ ਕੋਸਿਸ਼ ਕਰਦਾ ਹੈ ਤਾਂ ਵਿਜੇ ਕੁਮਾਰ ਮੇਰੇ ਭਰਾ ਨਰਿੰਦਰ ਕੁਮਾਰ ਤੇ ਨਰੇਸ਼ ਕੁਮਾਰ ਨਾਲ ਗਾਲੀ ਗਲੋਚ ਕਰਨ ਲੱਗ ਪਿਆ। ਮੈਂ ਰੌਲਾ ਸੁਣਕੇ ਆਪਣੇ ਘਰ ਤੇ ਬਾਹਰ ਆਇਆ ਤਾਂ ਮੈਂ ਵਿਜੇ ਕੁਮਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਏਨੇ ਚਿਰ ਨੂੰ ਸੂਜੇ ਉਰਵ ਸੂਜਨ ਮੇਰੇ ਪਿਛਲੇ ਪਾਸੇ ਆ ਕੇ ਆਪਣੇ ਹੱਥ ਵਿਚ ਫੜੇ ਦਾਤਰ ਦਾ ਵਾਰ ਮੇਰੇ ਸਿਰ ਤੇ ਕਰ ਦਿੱਤਾ ਜੇ ਮੇਰੇ ਸਿਰ ਦੇ ਵਿਚਕਾਰ ਲੱਗਾ ਅਤੇ ਦੂਜਾ ਵਾਰ ਸੂਜੇ ਉਰਵ ਸੂਜਨ ਦੁਬਾਰਾ ਮੇਰੇ ਸਿਰ ਤੇ ਕੀਤਾ ਜਿਸਨੂੰ ਮੈਂ ਆਪਣੇ ਹੱਥ ਨਾਲ ਰੋਕਿਆ ਉਹ ਵਾਰ ਮੇਰੇ ਖੱਬੇ ਹੱਥ ਤੇ ਲੱਗਾ।
ਇਨੇ ਚਿਰ ਨੂੰ ਵਿਜੇ ਕੁਮਾਰ ਉਕਤ ਨੇ ਕੋਈ ਤਿੱਖੀ ਚੀਜ ਨਾਲ ਮੇਰੇ ਸਿਰ ਤੋਂ ਵਾਰ ਕੀਤਾ ਜੇ ਮੇਰੇ ਸੱਜੇ ਕੰਨ ਤੇ ਲੱਗਾ ਅਤੇ ਇਹਨਾ ਨਾਲ ਆਏ ਕਾਕਾ ਪੁੱਤਰ ਮੀਰਾ ਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ ਜੋ ਇਸ ਲੜਾਈ ਦੀ ਸਾਜਿਸ ਕਰਤਾ ਹੈ ਨੇ ਕੁੱਝ ਬੰਦਿਆ ਨੂੰ ਅਵਾਜ ਮਾਰੀ ਤਾਂ ਕੁੱਝ ਅਣਪਛਾਤੇ ਵਿਅਕਤੀ ਵਿਜੇ ਕੁਮਾਰ ਦੇ ਘਰੋ ਨਿਕਲੇ ਅਤੇ ਕੁੱਝ ਵਿਅਕਤੀ ਸੱਤ ਕਰਿਆਨੇ ਵਾਲੀ ਗਲੀ ਵਿਚੋ ਨਿਕਲੇ ਜਿਹਨਾ ਦੇ ਹੱਥ ਵਿਚ ਬੇਸਬਾਲ ਅਤੇ ਦਾਤਰ ਸੀ ਇਹ ਸਾਰੇ ਵਿਅਕਤੀ ਆਉਂਦਿਆਂ ਹੀ ਮੇਰੇ ਹੱਥੀ ਪੈ ਗਏ ਅਤੇ ਮੇਰੇ ਲੱਕ ਅਤੇ ਮੇਰੇ ਸਿਰ ਤੇ ਵਾਰ ਕਰਨੇ ਸ਼ੁਰੂ ਕਰ ਦਿਤੇ ਜਿਸਨੂੰ ਮੈ ਆਪਣੇ ਹੱਥਾਂ ਨਾਲ ਰੋਕਦਾ ਰਿਹਾ ਜਿਸ ਨਾਲ ਮੇਰੇ ਖੱਬੇ ਹੱਥ ਦੀ ਚੀਚੀ ਤੇ ਵੀ ਸੱਟ ਲੱਗ ਗਈ ਇਸ ਦੌਰਾਨ ਹੀ ਮੇਰੇ ਭਰਾ ਨਰਿੰਦਰ ਕੁਮਾਰ, ਨਰੇਸ਼ ਕੁਮਾਰ ਤੇ ਮੇਰੀ ਭਰਜਾਈ ਕੁਲਦੀਪ ਕੌਰ ਦੀ ਵੀ ਇਹਨਾਂ ਸਾਰਿਆ ਵਿਅਕਤੀਆਂ ਨੇ ਮਾਰ ਕੁਟਾਈ ਕਰਨੀ ਸੁਰੂ ਕਰ ਦਿਤੀ ਅਤੇ ਇਸ ਦੌਰਾਨ ਮੇਰੀ ਭਰਜਾਈ ਕੁਲਦੀਪ ਕੌਰ ਦੇ ਗਲ ਵਿਚ ਪਈ ਸੋਨੇ ਦੀ ਚੈਨ (2 ਤੋਲੇ) ਵੀ ਕੋਈ ਲਾਹ ਕੇ ਲੈ ਗਿਆ। ਇਹ ਦੇਖ ਕੇ ਜੇ ਮਾਰ ਦਿਤਾ ਮਾਰ ਦਿਤਾ ਦਾ ਰੇਲਾ ਪਾਇਆ । ਜਦੋਂ ਉੱਥੇ ਭੀੜੇ ਇਕੱਠੀ ਹੋ ਗਈ ਤਾਂ ਇਹ ਸਾਰੇ ਗਾਲਾਂ ਕਰਦੇ ਹੋਏ ਦੌੜ ਗਏ।