← ਪਿਛੇ ਪਰਤੋ
ਡੋਂਕੀ ਰੂਟ ਰਾਹੀਂ ਗਏ ਨੌਜਵਾਨਾਂ ਨਾਲ ਪਰਤਣ ’ਤੇ ਹਮਦਰਦੀ ਦੀ ਲੋੜ ਨਹੀਂ : ਮਨੋਹਰ ਲਾਲ ਖੱਟਰ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 27 ਫਰਵਰੀ, 2025: ਕੇਂਦਰੀ ਕੈਬਨਿਟ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਡੋਂਕੀ ਲਗਾਕੇ ਅਮਰੀਕਾ ਗਏ ਨੌਜਵਾਨਾਂ ਦੀ ਵਤਨ ਵਾਪਸੀ ’ਤੇ ਉਹਨਾਂ ਨਾਲ ਹਮਦਰਦੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਖੱਟਰ ਨੇ ਕਿਹਾ ਕਿ ਡੋਂਕੀ ਰੂਟ ਲਗਾ ਕੇ ਜਾਣ ਵਾਲਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਗੈਰ ਕਾਨੂੰਨੀ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਆਪਣੇ ਮੁਲਕ ਵਿਚ ਕਿਸੇ ਦਾ ਗੈਰ ਕਾਨੂੰਨੀ ਦਾਖਲਾ ਬਰਦਾਸ਼ਤ ਨਹੀਂ ਕਰਦੇ ਤਾਂ ਕੋਈ ਸਾਡਾ ਦਾਖਲਾ ਕਿਵੇਂ ਬਰਦਾਸ਼ਤ ਕਰੇਗਾ। ਇਕ ਸਵਾਲ ਦੇ ਜਵਾਬ ਵਿਚ ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਭਾਵੇਂ ਹੱਥਕੜੀਆਂ ਲਗਾ ਕੇ ਹੀ ਸਹੀ,ਅਮਰੀਕਾ ਵਾਲੇ ਸਾਡੇ ਨੌਜਵਾਨਾਂ ਨੂੰ ਵਾਪਸ ਤਾਂ ਛੱਡ ਗਏ।
Total Responses : 811