← ਪਿਛੇ ਪਰਤੋ
ਚਤਰਵੀਰ ਸਿੰਘ ਮੁੜ ਅਕਾਲੀ ਦਲ 'ਚ ਸ਼ਾਮਲ, ਕੁੱਝ ਸਮਾਂ ਪਹਿਲਾਂ ਹੋਏ ਸੀ AAP 'ਚ ਸ਼ਾਮਲ ਰਵੀ ਜੱਖੂ ਲੁਧਿਆਣਾ, 28 ਦਸੰਬਰ 2024- ਕੁੱਝ ਸਮਾਂ ਪਹਿਲਾਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਚਤਰਵੀਰ ਸਿੰਘ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਜਾਣਕਾਰੀ ਮੁਤਾਬਿਕ ਚਤਰਵੀਰ ਸਿੰਘ ਲੁਧਿਆਣਾ ਦੇ ਵਾਰਡ ਨੰਬਰ 20 ਤੋਂ ਅਕਾਲੀ ਦਲ ਦੇ ਕੌਂਸਲਰ ਹਨ ਅਤੇ ਕੁੱਝ ਸਮਾਂ ਪਹਿਲਾਂ ਉਹ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਪਰ ਅੱਜ ਆਮ ਆਦਮੀ ਪਾਰਟੀ ਨੁੰ ਉਸ ਵੇਲੇ ਝਟਕਾ ਲੱਗਿਆ, ਜਦੋਂ ਚਤਰਵੀਰ ਸਿੰਘ ਆਪ ਛੱਡ ਕੇ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
Total Responses : 115