ਐਨਆਰਆਈ ਦੇ ਘਰ ਚੋਰੀ, 10 ਹਜ਼ਾਰ ਯੂਰੋ ਵਿਦੇਸ਼ੀ ਤੇ 5 ਹਜ਼ਾਰ ਰੁਪਏ ਭਾਰਤੀ ਕਰੰਸੀ ਸਮੇਤ ਸਾਢੇ 9 ਤੋਲੇ ਸੋਨਾ ਚੋਰੀ
- ਪੰਜ ਦਿਨ ਬੀਤਣ ਤੇ ਵੇ ਪੀੜਤ ਪਰਿਵਾਰ ਨੂੰ ਨਹੀਂ ਮਿਲਿਆ ਕੋਈ ਇਨਸਾਫ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 27 ਫਰਵਰੀ 2025 - ਪਿੰਡ ਤੁਗਲਵਾਲ ਚ ਐਨਆਰਆਈ ਦੇ ਘਰ ਚੋਰ ਵੱਲੋਂ ਦਿਨ ਦਿਹਾੜੇ ਡਾਕਾ ਮਾਰ ਕੇ 10 ਹਜਾਰ ਯੁਰੋ ਵਿਦੇਸ਼ੀ ਕਰੰਸੀ ਤੇ 5 ਹਜਾਰ ਰੁਪਏ ਭਾਰਤੀ ਕਰੰਸੀ ਸਮੇਤ ਸਾਡੇ 9 ਤੋਲੇ ਸੋਨਾ ਚੋਰੀ ਕਰ ਲਿਆ । ਘਟਨਾ ਨੂੰ ਤਿੰਨ ਦਿਨ ਬੀਤ ਗਏ ਹਨ ਅਤੇ ਪਰਿਵਾਰ ਅਨੁਸਾਰ ਸੀ ਸੀ ਟੀ ਵੀ ਦੇ ਆਧਾਰ ਤੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਪਰ ਹਜੇ ਤੱਕ ਉਹਨਾਂ ਨੂੰ ਉਹਨਾਂ ਦਾ ਸਮਾਨ ਇਸ ਚੋਰ ਵਾਪਸ ਮਿਲਣ ਬਾਰੇ ਕੋਈ ਜਾਣਕਾਰੀ ਪੁਲਿਸ ਵੱਲੋਂ ਨਹੀਂ ਦਿੱਤੀ ਗਈ ਹੈ। ਉਹ ਦਰ ਸਬੰਧਤ ਥਾਨਾਵਾਂਦੀ ਪੁਲਿਸ ਦੇ ਐਸ ਐਚ ਓ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਨ ਤੋਂ ਉੱਚ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ ਡੀਐਸਪੀ ਰੈਂਕ ਦਾ ਅਧਿਕਾਰੀ ਹੀ ਇਹ ਜਾਣਕਾਰੀ ਦੇ ਸਕਦਾ ਹੈ। ਉਹ ਨਾ ਸਿਰਫ ਇਨਾ ਹੀ ਦੱਸਿਆ ਕਿ 25 ਫਰਵਰੀ ਨੂੰ ਪੀੜਿਤ ਪਰਿਵਾਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਵਿਕਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਤੁਗਲਵਾਲ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਬਾਹਰ ਵਿਆਹ ਪ੍ਰੋਗਰਾਮ ਵਿੱਚ ਗਏ ਹੋਏ ਸਨ । ਤਾਂ ਜਦੋਂ ਉਹਨਾਂ ਨੇ ਵਾਪਸ ਆ ਕੇ ਦੇਖਿਆ ਤਾਂ ਘਰ ਦੇ ਇੱਕ ਕਮਰੇ ਦੀ ਬਾਹਰੋਂ ਚੋਰ ਵੱਲੋਂ ਖਿੜਕੀ ਤੋੜ ਕੇ ਅੰਦਰ ਦਾਖਲ ਹੋ ਕੇ ਅਲਮਾਰੀ ਤੋੜ ਕੇ ਉਸ ਵਿੱਚੋਂ 10 ਹਜਾਰ ਯੁਰੋ ਵਿਦੇਸ਼ੀ ਕਰੰਸੀ (ਲਗਭਗ 9 ਲੱਖ ਰੁਪਏ ),5 ਹਜਾਰ ਰੁਪਏ ਭਾਰਤੀ ਕਰੰਸੀ ਸਮੇਤ ਸਾਡੇ 9 ਤੋਲੇ ਸੋਨਾ ਚੋਰੀ ਕਰਕੇ ਫਰਾਰ ਹੋ ਗਿਆ।
ਜਿਸ ਦੀ ਸਾਰੀ ਘਟਨਾ ਘਰ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ । ਜਿਸ ਤਰ੍ਹਾਂ ਹੀ ਪਤਾ ਲੱਗਿਆ ਹੈ ਕਿ ਚੋਰ ਛੱਤ ਰਾਹੀ ਆਇਆ ਸੀ ਅਤੇ ਇੱਕ ਖਿੜਕੀ ਤੋੜ ਕੇ ਪੋਲੀਆਂ ਰਾਹੀਂ ਘਰ ਦੇ ਅੰਦਰ ਦਾਖਲ ਹੋਇਆ ਸੀ। ਜਿਸ ਸਬੰਧੀ ਉਹਨਾਂ ਨੇ ਤੁਰੰਤ ਤੁਗਲਵਾਲ ਪੁਲਿਸ ਚੌਂਕੀ ਨੂੰ ਸੂਚਿਤ ਕੀਤਾ ਅਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਸਾਨੂੰ ਤੇ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਚੋਰ ਨੂੰ ਜਲਦੀ ਫੜ ਕੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚੋਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ।
ਉਧਰ ਦੂਜੇ ਪਾਸੇ ਐਨਆਰਆਈ ਪਰਿਵਾਰ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਹੈ ਕਿ ਦਿਨ ਦਿਹਾੜੇ ਘਰ ਦੇ ਵਿੱਚ ਚੋਰੀ ਹੋ ਜਾਣਾ ਇੱਕ ਬਹੁਤ ਹੀ ਮੱਤਭਾਗੀ ਗੱਲ ਹੈ ਅਤੇ ਪਹਿਲਾਂ ਵੀ ਇਲਾਕੇ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ।