← Go Back
ਕੈਨੇਡਾ ਕੋਲ ਨਿੱਝਰ ਦੇ ਕਤਲ ’ਚ ਭਾਰਤ ਦੀ ਸ਼ਮੂਲੀਅਤ ਦਾ ਕੋਈ ਸਬੂਤ: ਟਾਸਕ ਫੋਰਸ ਅਫਸਰ ਸਤਿਆਨੰਦ ਗਾਇਤੋਂਡੇ ਓਟਵਾ/ਨਵੀਂ ਦਿੱਲੀ, 30 ਅਕਤੂਬਰ, 2024: ਕੈਨੇਡਾ ਕੋਲ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਹੈ। ਇਹ ਪ੍ਰਗਟਾਵਾ ਨਿੱਝਰ ਕਤਲ ਕੇਸ ਦੀ ਜਾਂਚ ਕਰਨ ਵਾਲੀ ਟਾਸਕ ਫੋਰਸ ਦੇ ਅਫਸਰ ਸਤਿਆਨੰਦ ਗਾਇਤੋਂਡੇ ਨੇ ਕੀਤਾ ਹੈ। ਏ ਬੀ ਪੀ ਲਾਈਵ ਨੂੰ ਦਿੱਤੇ ਇੰਟਰਵਿਊ ਵਿਚ ਗਾਇਤੋਂਡੇ ਨੇ ਦੱਸਿਆ ਕਿ ਪੁਲਿਸ ਨੇ ਜੋ ਜਾਂਚ ਕੀਤੀ, ਉਸ ਵਿਚ ਨਿੱਝਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਕਿਸੇ ਵੀ ਤਰੀਕੇ ਇਸ ਵਿਚ ਭਾਰਤ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਮਿਲਿਆ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿਰਫ ਸਿਆਸੀ ਮਕਸਦ ਵਾਸਤੇ ਭਾਰਤ ਦੇ ਖਿਲਾਫ ਬਿਆਨਬਾਜ਼ੀ ਕੀਤੀ ਸੀ। ਉਹਨਾਂ ਇਹ ਵੀ ਦੱਸਿਆ ਕਿ ਕੈਨੇਡਾ ਪੁਲਿਸ ਨੇ ਟਰੂਡੋ ਨੂੰ ਸਪਸ਼ਟ ਆਖਿਆ ਕਿ ਕਿਉਂਕਿ ਬਿਆਨ ਤੁਸੀਂ ਦਿੱਤਾ ਸੀ ਤੇ ਹੁਣ ਬਿਆਨ ਵਾਪਸ ਲੈਣਾ ਵੀ ਤੁਹਾਡੀ ਜ਼ਿੰਮੇਵਾਰੀ ਹੈ। ਇਸ ਮਗਰੋਂ ਟਰੂਡੋ ਨੇ ਪਬਲਿਕ ਕਮੇਟੀ ਕੋਲ ਪੇਸ਼ੀ ਸਮੇਂ ਮੰਨਿਆ ਕਿ ਨਿੱਝਰ ਦੇ ਕਤਲ ਵਿਚ ਭਾਰਤ ਦੀ ਸ਼ਮੂਲੀਅਤ ਦਾ ਕੋਈ ਸਬੂਤ ਮੌਜੂਦ ਨਹੀਂ ਹੈ। ਵੇਖੋ ਇੰਟਰਵਿਊ ਲਿੰਕ ਕਲਿੱਕ ਕਰੋ:
Total Responses : 174