Photo Source-X
Canada Breaking: RCMP ਵੱਲੋਂ ਹਰਦੀਪ ਨਿੱਝਰ ਕਤਲ ਕੇਸ ਦੇ ਤਿੰਨ ਦੋਸ਼ੀ ਗ੍ਰਿਫ਼ਤਾਰ -ਤਿੰਨੇ ਹੀ ਭਾਰਤੀ
ਵੈਨਕੂਵਰ, 03 ਮਈ, 2024: ਕੈਨੇਡਾ ਦੇ ਸਿੱਖ ਨੇਤਾ ਅਤੇ ਭਾਰਤੀ ਏਜੰਸੀਆਂ ਦੀ ਨਜ਼ਰ ਵਿਚ ਖਾਲਿਸਤਾਨੀ ਨੇਤਾ ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿਚ ਦੋਸ਼ੀ ਹਿੱਟ ਸਕੂਐਡ ਦੇ ਮੈਂਬਰਾਂ ਦੀ ਕੈਨੇਡਾ ਪੁਲਿਸ ਵੱਲੋਂ ਤਿਨ ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ। ਇਹ ਤਿੰਨੇ ਭਾਰਤੀ ਹਨ ਅਤੇ ਕੈਨੇਡਾ ਵਿੱਚ ਹੀ ਰਹਿ ਰਹੇ ਸਨ । ਇਨ੍ਹਾਂ ਦੇ ਨਾਂ ਕਰਨ ਬਰਾੜ, ਕਰਨਪ੍ਰੀਤ ਅਤੇ ਕਮਲਪ੍ਰੀਤ ਸਿੰਘ ਦੱਸੇ ਗਏ ਹਨ । ਸ਼ੱਕ ਹੈ ਕਿ ਇਨ੍ਹਾਂ ਦਾ ਸਬੰਧ ਇੰਡੀਆ ਦੇ ਕਿਸੇ ਵੱਡੇ ਗੈਂਗ ਗਰੁੱਪ ਨਾਲ ਹੈ .
ਇਸ ਤੋਂ ਪਹਿਲਾਂ ਸੀ ਬੀ ਸੀ ਨੇ ਇਹ ਖਬਰ ਨਸ਼ਰ ਕੀਤੀ ਸੀ .
ਸਰਕਾਰੀ ਤੌਰ ਤੇ ਭਾਵੇਂ ਅਜੇ ਕੈਨੇਡਾ ਦੀ ਪੁਲਿਸ ਜਾਂ ਕਿਸੇ ਏਜੰਸੀ ਨੇ ਇਸ ਗ੍ਰਿਫ਼ਤਾਰੀ ਦਾ ਖ਼ੁਲਾਸਾ ਨਹੀਂ ਕੀਤਾ ਪਰ ਸੀ ਬੀ ਸੀ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਰਿਪੋਰਟ ਕੀਤੀ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਨਿੱਝਰ ਦੇ ਕਤਲ ਤੋਂ ਇਲਾਵਾ ਕਤਲ ਅਤੇ ਮਾਰ-ਧਾੜ ਦੇ ਹੋਰ ਕੇਸਾਂ ਵਿਚ ਵੀ ਸ਼ਾਮਲ ਦੱਸੇ ਜਾਂਦੇ ਹਨ .
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੇ ਨਿੱਝਰ ਕਤਲ ਕਾਂਡ ਲਈ ਸ਼ੂਟਰ , ਡਰਾਈਵਰ ਅਤੇ ਸਪੌਟਰ ਆਦਿਕ ਦਾ ਕੰਮ ਕੀਤਾ .
ਚੇਤੇ ਰਹੇ ਕਿ 18 ਜੂਨ , 2023 ਨੂੰ ਹਰਦੀਪ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ . ਖਾਲਿਸਤਾਨੀ ਆਗੂ ਅਤੇ ਕੈਨੇਡਾ ਸਰਕਾਰ ਨੇ ਵੀ ਇਸ ਕਤਲ ਲਈ ਭਾਰਤ ਸਰਕਾਰ ਦੇ ਏਜੰਟਾਂ ਨੂੰ ਦੋਸ਼ੀ ਠਹਿਰਿਆ ਸੀ ਜਿਸ ਨਾਲ ਦੋਹਾਂ ਮੁਲਕਾਂ ਦੇ ਸਬੰਧ ਵੀ ਤਣਾਅ ਭਰੇ ਹੋ ਗਏ ਸਨ .