ਮੈਡੀਕਲ ਸਪੈਸ਼ਲ ਲਿਸਟ ਡਾਕਟਰ ਕਿ੍ਸਨ ਕੁਮਾਰ ਦੀ ਕੀਤੀ ਕੁੱਟ ਮਾਰ ਨੂੰ ਲੈਕੇ ਸਰਕਾਰੀ ਹਸਪਤਾਲ ਹਰਚੋਵਾਲ ਦੀ ਓ ਪੀ ਟੀ ਸੇਵਾਵਾਂ ਬੰਦ
ਹਸਪਤਾਲ ਦੇ ਮਰੀਜ਼ ਖੱਜਲ ਖੁਆਰ ਹੁੰਦੇ ਰਹੇ।
ਮਾਮਲਾ -- ਆਮ ਪਾਰਟੀ ਦੇ ਵਾਈਸ ਚੇਅਰਮੈਨ ਦੀ ਗਰਭਵਤੀ ਪਤਨੀ ਨੂੰ ਵੀਲ ਚੀਅਰ ਉਪਰ ਮੰਜਲ ਤੱਕ ਨਾ ਲੈ ਕੇ ਜਾਣ ਕਾਰਨ ਮਹਿਲਾ ਪਤੀ ਡਾਕਟਰ ਦੀ ਕੁੱਟ ਮਾਰ ਕੀਤੀ ਗਈ।
ਸਮੂਹ ਸਰਕਾਰੀ ਡਾਕਟਰਾਂ ਵੱਲੋਂ ਦੋਸ਼ੀ ਪਰਚਾ ਦਰਜ ਕਰਨ ਨੂੰ ਲੈਕੇ ਹੜਤਾਲ ਰਹੇ।
ਰਿਆੜ)
ਹਰਚੋਵਾਲ/ 21 ਅਪ੍ਰੈਲ : ਮੈਡੀਕਲ ਸਪੈਸ਼ਲ ਲਿਸਟ ਡਾਕਟਰ ਕਿ੍ਸਨ ਕੁਮਾਰ ਦੀ ਕੀਤੀ ਕੁੱਟ ਮਾਰ ਨੂੰ ਲੈਕੇ ਸਰਕਾਰੀ ਹਸਪਤਾਲ ਹਰਚੋਵਾਲ ਦੀ ਓ ਪੀ ਟੀ ਸੇਵਾਵਾਂ ਬੰਦ ਕੀਤੀਆਂ ਗਈਆਂ ਮਰੀਜ਼ਾਂ ਹਸਪਤਾਲ ਵਿਚ ਖੱਜਲ ਖੁਆਰ ਹੁੰਦੇ ਰਹੇ। ਜਾਣਕਾਰੀ ਮੁਤਾਬਕ ਕਸਬਾ ਹਰਚੋਵਾਲ ਸਰਕਾਰੀ ਹਸਪਤਾਲ ਦੇ ਸਪੈਸ਼ਲ ਲਿਸਟ ਮੈਡੀਕਲ ਡਾਕਟਰ ਕਿਸ੍ਰਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿ 18 ਅਪ੍ਰੈਲ ਦਿਨ ਸ਼ਨੀਵਾਰ ਸ਼ਾਮ ਨੂੰ ਮੇਰੀ ਡਿਊਟੀ ਦੌਰਾਨ ਇੱਕ ਮਹਿਲਾ ਲੇਡੀਜ਼ ਗਰਭਵਤੀ ਔਰਤ ਚੈੱਕ ਅਪ ਕਰਾਉਣ ਲਈ ਮੇਰੇ ਪਾਸ ਆਈ ਜਿਸ ਨੂੰ ਮੈਂ ਉਪਰ ਦੀ ਮੰਜ਼ਿਲ ਐਮਰਜੈਂਸੀ ਵਾਰਡ ਜਾਣ ਲਈ ਕਿਹਾ ਜਦ ਉਪ ਉਪਰ ਵਾਰਡ ਚਲੇ ਗਈ ਤਾਂ ਉਸ ਨੂੰ ਚੈੱਕ ਅਪ ਕਰਨ ਉਪਰੰਤ ਮੈਡੀਕਲ ਸਹਾਇਤਾ ਦੇ ਕੇ ਵਾਪਸ ਭੇਜ ਦਿੱਤਾ ਗਿਆ। ਥੋੜੇ ਸਮੇਂ ਬਾਅਦ ਉਸ ਪਤੀ ਆਇਆ ਤਾਂ ਕਹਿਣ ਲੱਗਾ ਕਿ ਤੁਸੀਂ ਮੇਰੀ ਪਤਨੀ ਬਿਨਾਂ ਵੀਲ ਚੀਅਰ ਤੁਸੀਂ ਤੋਰ ਕੇ ਉਪਰ ਦੀ ਮੰਜ਼ਿਲ ਭੇਜਿਆ ਗਿਆ ਜਿਸ ਨਾਲ ਹਾਲਾਤ ਖਰਾਬ ਹੋ ਸਕਦੀ ਸੀ। ਡਾਕਟਰ ਕਹਿ ਕੇ ਮੇਰਾ ਡਿਊਟੀ ਨਹੀਂ ਮਰੀਜ਼ ਨੂੰ ਵੀਲ ਚੀਅਰ ਉਪਰ ਛੱਡ ਕੇ ਆਉਣ ਦੀ ਵੀਲ ਚੀਅਰ ਵਾਲਾ ਵੱਖ਼ਰਾ ਸਟਾਫ ਹੁੰਦਾ ਹੈ ਉਸ ਦੀ ਡਿਊਟੀ ਹੈ। ਇਸ ਗੱਲ ਨੂੰ ਲੈਕੇ ਕੇ ਮੇਰੇ ਮਾਰ ਕੁੱਟ ਸ਼ੁਰੂ ਕਰ ਦਿੱਤੀ ਗਈ। ਮੇਰੇ ਸਰੀਰ ਕਾਫੀ ਸੱਟਾਂ ਲੱਗੀਆਂ ਹੋਈਆਂ ਹਨ ਜੋ ਮਾਰ ਕੁੱਟ ਕਰਨ ਵਾਲਾ ਵਿਅਕਤੀ ਆਮ ਆਦਮੀ ਪਾਰਟੀ ਵਾਈਸ ਚੇਅਰਮੈਨ ਕਾਦੀਆਂ ਬਲਾਕ ਦਾ ਹੈ ਇਹ ਵਿਅਕਤੀ ਆਪਣੀ ਪਤਨੀ ਵੀਲ ਚੀਅਰ ਦੀ ਸਹਾਇਤਾ ਨਾ ਦੇਣ ਕਾਰਨ ਭੜਕ ਗਿਆ ਸੀ , ਡਾਕਟਰ ਕਿਸ੍ਰਨਾ ਨੇ ਅੱਗੇ ਦੱਸਿਆ ਕਿ ਮੇਰੇ ਸਰੀਰ ਲੱਗੀਆਂ ਹੋਈਆਂ ਸੱਟਾਂ ਨੂੰ ਲੈਕੇ ਮੈਂ ਹੁਣ ਆਪਣਾਂ ਮੈਡੀਕਲ ਰਿਪੋਰਟ ਲੈ ਲਈ ਹੈ। ਸਮੂਹ ਸਟਾਫ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਨੂੰ ਲੈਕੇ ਕੇ ਸਰਕਾਰੀ ਹਸਪਤਾਲ ਹਰਚੋਵਾਲ ਦੀਆਂ ਓ ਪੀ ਟੀ ਸੇਵਾਵਾਂ ਬੰਦ ਕਰ ਉਪਰੰਤ ਸਾਰਾ ਸਟਾਫ ਹੜਤਾਲ ਚਲ ਰਿਹਾ ਹੈ।
ਕੀ ਕਹਿਣਾ ਸਮੂਹ ਡਾਕਟਰਾਂ ਦਾ -- ਇਸ ਸਬੰਧੀ ਐਸ ਐਮ ਓ ਮੈਡਮ ਹੇਮਾ ਲਲਤਾ, ਸਰਜੀਕਲ ਡਾਕਟਰ ਅਮਨਦੀਪ ਸਿੰਘ, ਲੇਡੀਜ਼ ਡਾਕਟਰ ਸੈਲਿਜਾ, ਮੈਡੀਕਲ ਡਾਕਟਰ ਮੋਹਤ ਪ੍ਰੀਤ ਸਿੰਘ, ਡਾਕਟਰ ਸੰਦੀਪ, ਡਾਕਟਰ ਸੁਸ਼ਮਿਤਾ, ਸਰਬਜੀਤ ਸਿੰਘ ਨੇ ਕਿਹਾ ਕਿ ਅਸੀਂ ਕਾਨੂੰਨੀ ਤੌਰ ਡਾਕਟਰ ਕਿਸ੍ਰਨ ਕੁਮਾਰ ਮੈਡੀਕਲ ਰਿਪੋਰਟ ਅਨੁਸਾਰ ਪੁਲੀਸ ਨੂੰ ਲਿਖ਼ਤੀ ਰਿਪੋਰਟ ਦਰਜ ਕਰਵਾਈ ਗਈ ਪੁਲਸ ਥਾਣਾ ਸ੍ਰੀ ਹਰਗੋਬਿੰਦਪੁਰ ਦੋ ਦੋਸ਼ੀ ਵਿਰੁੱਧ ਪਰਚਾ ਦਰਜ ਕਰਨ ਨੂੰ ਲੈਕੇ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਇਸ ਘਟਨਾ ਸਬੰਧੀ ਸਿਹਤ ਮੰਤਰੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜੇਕਰ ਦੋਸ਼ੀਆਂ ਵਿਰੁੱਧ ਪੁਲਸ ਵਲੋਂ ਪਰਚਾ ਦਰਜ ਨਾ ਕੀਤਾ ਗਿਆ ਤਾਂ ਪੂਰੇ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਹੜਤਾਲ ਕਰ ਦਿੱਤੀ ਜਾਵੇਗੀ ਜਿਸ ਦੀ ਜ਼ਿਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਮਰੀਜ਼ਾਂ ਦਾ ਕੀ ਕਹਿਣਾ ਹੈ -- ਜਦ ਸਰਕਾਰੀ ਹਸਪਤਾਲ ਹਰਚੋਵਾਲ ਵਿਖੇ ਮਰੀਜ਼ ਸੁਖਵਿੰਦਰ ਸਿੰਘ, ਹਰਪ੍ਰੀਤ ਕੌਰ, ਜਸਬੀਰ ਸਿੰਘ, ਗੁਰਮੁੱਖ ਸਿੰਘ, ਮਨਦੀਪ ਸਿੰਘ ਜਸਪ੍ਰੀਤ ਕੌਰ ਆਦਿ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਮਰੀਜ਼ਾਂ ਨੂੰ ਲੈਕੇ ਕੇ ਸਰਕਾਰੀ ਹਸਪਤਾਲ ਹਰਚੋਵਾਲ ਵਿਖੇ ਸਵੇਰੇ ਤੋਂ ਪਹੁੰਚੇ ਹੋਏ ਹੈ ਪਰ ਪਰਚੀਆਂ ਨਹੀਂ ਬਣਾਈਂ ਜਾ ਰਹੀ ਜਿਸ ਨਾਲ ਡਾਕਟਰ ਵੱਲੋਂ ਆਪਣੇ ਕਮਰਿਆਂ ਵਿੱਚ ਮਰੀਜ਼ਾਂ ਨੂੰ ਨਹੀਂ ਦੇਖ ਰਹੇ ਇਸ ਲਈ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ।
Click to Follow Babushahi Facebook Page →