ਕੈਂਸਰ ਵਰਗੀਆਂ ਬੀਮਾਰੀਆਂ ਦੇ ਰੋਕਥਾਮ ਲਈ ਕੁਦਰਤੀ ਖਾਣ ਵਾਲੇ ਪਦਾਰਥ ਵਰਤੇ ਜਾਣ - ਪਰਵਿੰਦਰ ਕੌਰ ਬੰਗਾ
* ਮੱਖਣ ਸਿੰਘ ਜੌਹਲ ਦੀ ਯਾਦ ਵਿੱਚ ਕੈਂਸਰ ਜਾਂਚ ਅਤੇ ਜਾਗਰੁਕਤਾ ਕੈਂਪ ਲਗਾਇਆ ਗਿਆ
ਫਗਵਾੜਾ, 7 ਫਰਵਰੀ 2025 : ਬਲੱਡ ਬੈਂਕ ਫਗਵਾੜਾ ਵੱਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਇਟੀ (ਯੂ.ਕੇ.) ਦੇ ਸਹਿਯੋਗ ਨਾਲ ਮੱਖਣ ਸਿੰਘ ਜੌਹਲ ਦੀ ਯਾਦ ਵਿੱਚ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਉੱਘੇ ਸਨੱਅਤਕਾਰ ਅਤੇ ਵਾਤਾਵਰਨ ਪ੍ਰੇਮੀ ਭਵਦੀਪ ਸਰਦਾਨਾ ਵੱਲੋਂ ਜੋਅਤੀ ਪ੍ਰਜਲਤ ਕਰਕੇ ਕੀਤਾ ਗਿਆ। ਉਹਨਾ ਆਪਣੇ ਉਦਘਾਟਨੀ ਭਾਸ਼ਣ ਵਿੱਚ ਕੈਂਸਰ ਤੋਂ ਬਚਾਅ ਲਈ ਖਾਣ-ਪੀਣ ਅਤੇ ਕਸਰਤ ਕਰਨ ਲਈ ਜ਼ੋਰ ਦਿੱਤਾ ਗਿਆ। ਸਤਿਕਾਰਤ ਮਹਿਮਾਨ ਮਿਸਜ਼ ਪਰਵਿੰਦਰ ਕੌਰ ਬੰਗਾ ਪ੍ਰਧਾਨ ਐਨ.ਆਰ.ਆਈ. ਸਭਾ ਵੱਲੋਂ ਬੱਲਡ ਬੈਂਕ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਆਪਣੇ ਪੂੰਜੀਵਤ ਭਾਸ਼ਣ ਵਿੱਚ ਖ਼ੂਨਦਾਨ ਕਰਨ, ਵਾਤਾਵਰਨ ਸੰਭਾਲਣ ਲਈ ਸੰਦੇਸ਼ ਦਿੱਤਾ ਤਾਂ ਜੋ ਸਾਡੀ ਸਿਹਤ ਠੀਕ ਰਹੇ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨਾ ਲੱਗਣ। ਉਹਨਾ ਕੈਮੀਕਲ ਛੜਕਾਊ ਅਤੇ ਕੈਮੀਕਲ ਖਾਦਾਂ ਵਾਲੇ ਪਦਾਰਥਾਂ ਦੀ ਥਾਂ ਕੁਦਰਤੀ ਤਰੀਕੇ ਨਾਲ ਉਪਜਾਊ ਕੀਤੇ ਖਾਣ ਵਾਲੇ ਪਦਾਰਥਾਂ ਦੀ ਵਰਤੋਂ ਕਰਨ ਲਈ ਕਿਹਾ।
ਉਹਨਾਂ ਹਾਜ਼ਰ ਲੜਕੀਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਜਾਣ ਤੋਂ ਗੁਰੇਜ਼ ਕਰਨ ਦਾ ਵੀ ਸੰਦੇਸ਼ ਦਿੱਤਾ। ਵਰਲਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਆਏ ਡਾਕਟਰਾਂ ਦੀ ਟੀਮ ਵੱਲੋਂ 318 ਤੋਂ ਵੱਧ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਅਤੇ ਲੋੜ ਅਨੁਸਾਰ ਉਹਨਾਂ ਦੇ ਟੈਸਟ, ਬੱਸਾਂ ਵਿੱਚ ਬਣਾਈਆਂ ਲੈਬੋਰਟ੍ਰੀਆਂ ਵਿੱਚ ਕੀਤੇ। ਟੈਸਟਾਂ ਵਿੱਚ ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਟੈਸਟ, ਔਰਤਾਂ ਦੀ ਬੱਚੇਦਾਨੀ ਲਈ ਪੈਪ ਸਪੇਅਰ ਟੈਸਟ, ਬਲੱਡ ਕੈਂਸਰ ਦੀ ਜਾਂਚ ਦੇ ਟੈਸਟ, ਮੂੰਹ ਅਤੇ ਗਲੇ ਦੀ ਜਾਂਚ ਦੇ ਟੈਸਟ ਕੀਤੇ ਗਏ। ਮੌਕੇ ਉਤੇ ਜਨਰਲ ਚੈੱਕ ਅੱਪ ਵੀ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਲੋਕਾਂ ਨੂੰ ਕੈਂਸਰ ਦੀ ਬਿਮਾਰੀ ਤੋਂ ਬਚਾਅ ਬਾਰੇ ਭਾਸ਼ਣ ਵੀ ਦਿੱਤੇ ਗਏ। ਇਹਨਾਂ ਭਾਸ਼ਣ ਸੈਸ਼ਨਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ), ਐਸ.ਡੀ, ਮਾਡਲ ਸਕੂਲ, ਐਸ.ਡੀ. ਕੰਨਿਆ ਮਹਾਂਵਿਦਿਆਲਾ ਸਕੂਲ, ਖਾਲਸਾ ਸਕੂਲ, ਆਰੀਆਂ ਮਾਡਲ ਸਕੂਲ, ਮਹਾਂਵੀਰ ਜੈਨ ਮਾਡਲ ਸਕੂਲ, ਕਮਲਾ ਨਹਿਰੂ ਪਬਲਿਕ ਸਕੂਲ , ਮਾਂ ਅੰਬੇ ਸਕੂਲ, ਗੁਰੂ ਰਵੀਦਾਸ ਕਾਲਜ, ਰਾਮਗੜ੍ਹੀਆ ਨਰਸਿੰਗ ਕਾਲਜ, ਵੋਕੇਸ਼ਨਲ ਸੈਂਟਰ ਸਰਬ ਨੌਜਵਾਨ ਸਭਾ ਦੇ ਬੱਚਿਆਂ ਨੇ ਭਾਗ ਲਿਆ ਅਤੇ ਕੈਂਸਰ ਜਾਗਰੂਕਤਾ ਬਾਰੇ ਲਈ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਵਾਇਦਾ ਕੀਤਾ। ਜਾਣਕਾਰੀ ਸੰਬੰਧੀ ਉਹਨਾਂ ਨੂੰ ਪੈਂਫਲੈਟ ਦਿੱਤੇ ਗਏ ਅਤੇ ਬੱਸਾਂ ਵਿੱਚ ਪ੍ਰੋਜੈਕਟਰਾਂ ਰਾਹੀਂ ਕੈਂਸਰ ਦੀ ਰੋਕਥਾਮ ਲਈ ਜਾਣਕਾਰੀ ਵਾਲੀਆਂ ਫ਼ਿਲਮਾਂ ਦਿਖਾ ਕੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕੀਤਾ ਗਿਆ।