ਜੂਡੀਸ਼ੀਅਲ ਕੋਰਟ ਕੰਪਲੈਕਸ ਦੇ ਸਟਾਫ ਵਿਚ ਕੰਮ ਕਰ ਰਹੀਆਂ ਮਹਿਲਾਵਾਂ ਲਈ ਜਾਗਰੂਕਤਾ ਪ੍ਰੋਗਰਾਮ
ਫਾਜਿਲਕਾ 7 ਫਰਵਰੀ
ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਸ. ਅਵਤਾਰ ਸਿੰਘ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਅਤੇ ਮੈਡਮ ਰੂਚੀ ਸਵਪਨ ਸ਼ਰਮਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀ ਦੀ ਰਹਿਨੁਮਾਈ ਹੇਠ ਮਿਤੀ 07.02.2025 ਨੂੰ ਜੂਡੀਸ਼ੀਅਲ ਕੋਰਟ ਕੰਪਲੈਕਸ ਦੇ ਸਟਾਫ ਵਿਚ ਕੰਮ ਕਰ ਰਹੀਆਂ ਮਹਿਲਾਵਾਂ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੇ ਕਾਨਫਰੰਸ ਹਾਲ ਵਿਖੇ ਜਾਗਰੂਕਤਾ ਪ੍ਰੋਗਰਾਮ ਲਗਾਇਆ।
ਇਸ ਪ੍ਰੋਗਰਾਮ ਵਿਚ ਸਟਾਫ ਨੂੰ ਦ ਸੈਕਸੁਅਲ ਹਰੈਸਮੈਂਟ ਆਫ ਵੂਮੈਨ ਏਟ ਵਰਕਸਪੇਸ(ਪਰੀਵੈਨਸਨ,ਪਰੋਹੀਬਿਸ਼ਨ ਐਂਡ ਰੀਡਰੈਸਲ) ਐਕਤ 2013 ਬਾਰੇ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦਾ ਉਦੇਸ਼ ਕੰਮ ਵਾਲੀ ਥਾਂ ਤੇ ਜਿਨਸੀ ਉਤਪੀੜਨ ਦੇ ਪ੍ਰਭਾਵ ਬਾਰੇ ਜਾਗਰੂਕਤਾ ਪੈਦਾ ਕਰਨਾ, ਅਤੇ ਰੋਕਥਾਮ, ਰਿਪੋਰਟਿੰਗ ਅਤੇ ਨਿਵਾਰਣ ਲਈ ਰਣਨੀਤੀਆਂ ਤੇ ਚਰਚਾ ਕਰਨਾ ਸੀ।
ਸ. ਅਵਤਾਰ ਸਿੰਘ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੇ ਹੁਕਮਾਂ ਅਨੁਸਾਰ ਮੈਡਮ ਰੂਚੀ ਸਵਪਨ ਸ਼ਰਮਾ ਨੇ ਸਟਾਫ਼ ਮੈਂਬਰਾਂ ਨੂੰ ਜਿਨਸੀ ਪਰੇਸ਼ਾਨੀ ਦੀ ਧਾਰਨਾ ਅਤੇ ਇਸ ਦੇ ਰੂਪਾਂ ਨੂੰ ਸਮਝਣ ਬਾਰੇ ਸੰਬੋਧਨ ਕੀਤਾ ਅਤੇ ਉਨ੍ਹਾਂ ਨੇ ਜਿਨਸੀ ਛੇੜ - ਛਾੜ ਦੇ ਰੋਕਥਾਮ ਅਤੇ ਨਿਵਾਰਣ ਲਈ ਕਾਨੂੰਨੀ ਢਾਂਚਾ ਅਤੇ ਨੀਤੀਆਂ, ਜਿਨਸੀ ਪਰੇਸ਼ਾਨੀ ਨੂੰ ਰੋਕਣ ਵਿੱਚ ਅਫ਼ਸਰਾਂ ਅਤੇ ਕਰਮਚਾਰੀਆਂ ਦੀ ਭੂਮਿਕਾ ਅਤੇ ਇੱਕ ਸੁਰੱਖਿਅਤ ਅਤੇ ਆਦਰਯੋਗ ਕੰਮ ਦਾ ਮਾਹੌਲ ਬਣਾਉਣ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਦ ਸਟਾਫ ਮੈਂਬਰਾਂ ਵੱਲੋਂ ਐਕਟ ਦੇ ਸੰਬੰਧੀ ਸਵਾਲ ਜਵਾਬ ਵੀ ਕਿਤੇ ਗਏ।
ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਚਹਿਰੀ ਵਿਖੇ ਸਥਿਤ ਫਰੰਟ ਆਫਿਸ ਪਹੁੰਚ ਕਰੋ ਜਾਂ ਡਾਇਲ ਕਰੋ ਟੋਲ ਫਰੀ ਨੰ. 15100 ਜਾਂ ਲੈਂਡਲਾਈਨ ਨੰ. 01638—261500