ਪਿਸਤੋਲ ਦੀ ਨੋਕ ਤੇ ਗੋਲਗੱਪੇ ਵਾਲੇ ਕੋਲੋਂ ਖੋਹ ਲਈ ਸਾਰੇ ਦਿਨ ਦੀ ਕਮਾਈ
ਰੋਹਿਤ ਗੁਪਤਾ
ਗੁਰਦਾਸਪੁਰ , 7 ਫਰਵਰੀ 2025 :
ਬੀਤੀ ਰਾਤ ਲਗਪਗ ਸਾਢੇ ਨੋ ਬਜੇ ਕਾਦੀਆਂ ਦੇ ਬੁਟਰ ਰੋਡ ਦੇ ਪਿਛੇ ਲਗਦੇ ਮੁਹੱਲੇ ਵਿੱਚ ਦੋ ਮੋਟਰ ਸਾਈਕਲ ਸਵਾਰਾਂ ਨੇ ਰੇਹੜੀ ਤੇ ਗੋਲ ਗੱਪੇ ਵੇਚਣ ਵਾਲੇ ਦੋ ਵਿਅਕਤੀਆਂ ਤੋਂ ਲਗਪਗ 5 ਹਜ਼ਾਰ ਰੁਪਏ ਲੁੱਟ ਲਏ। ਇਹ ਪੈਸੇ ਉਸਦੀ ਸਾਰੇ ਦਿਨ ਦੀ ਕਮਾਈ ਸੀ ਜੋ ਉਸਨੇ ਗੋਲਗੱਪੇ ਵੇਚ ਕੇ ਵੱਟੇ ਸਨ।
ਇਸ ਸਬੰਧ ਵਿੱਚ ਪੀੜਿਤ ਪਰਿਵਾਰ ਦੀ ਸੁਨੀਤਾ ਅਤੇ ਬਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਲਗਪਗ ਰਾਤ ਨੋ ਵਜੇ ਗੋਲ ਗੱਪੇ ਵੇਚ ਕੇ ਘਰ ਵਾਪਸ ਆ ਰਹੇ ਸਨ ਕਿ ਗਲੀ ਵਿੱਚ ਦੋ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਇਨ੍ਹਾਂ ਨੂੰ ਘੇਰ ਲਿਆ ਅਤੇ ਪਿਸਤੋਲ ਦੀ ਨੋਕ ਤੇ ਲੁੱਟ ਕਰ ਲਈ। ਉਨ੍ਹਾਂ ਲਗਪਗ 5 ਹਜ਼ਾਰ ਰੁਪਏ ਇਨ੍ਹਾਂ ਤੋਂ ਖੋਹ ਲਏ। ਦੂਜੇ ਪਾਸੇ ਇਸ ਘਟਨਾ ਦੀ ਸ਼ਿਕਾਇਤ ਕਰਨ ਲਈ ਜਦ ਇਹ ਪ੍ਰਵਾਸੀ ਮਜ਼ਦੂਰ ਪੁਲੀਸ ਕੋਲ ਗਏ ਤਾਂ ਪੁਲੀਸ ਨੇ ਉਹਨਾਂ ਦੀ ਗੱਲ ਵੀ ਨਾ ਸੁਣੀ ।