ਜਿਲ੍ਹਾ ਸਿੱਖਿਆ ਅਫਸਰ ਸੈਕਡੰਰੀ ਨੇ ਮੈਰਿਟ ਵਿੱਚ ਆਏ ਵਿਦਿਆਥੀਆਂ ਦਾ ਸਨਮਾਨ ਕੀਤਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 3 ਮਈ,2024 : ਜਿਲ੍ਹਾ ਸਿੱਖਿਆ ਅਫ਼ਸਰ ਅਰਚਨਾ ਅਗਰਵਾਲ, ਉੱਪ ਜ਼ਿਲ੍ਹਾ ਅਫ਼ਸਰ ਸ਼੍ਜੇਸ਼ ਕੁਮਾਰ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜਰ ਸਤਿਨਾਮ ਸਿੰਘ ਵਲੋਂ ਸਕੂਲ ਆਫ਼ ਐਮਿਨੇਂਸ ਚੰਡੀਗੜ੍ਹ ਰੋਡ ਨਵਾਂਸਹਿਰ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ +2 ਵਿੱਚੋ ਮੈਰਿਟ ਵਿਚ ਜਿਲ੍ਹੇ ਵਿਚੋਂ ਚੋਥਾ ਤੇ ਸਟੇਟ ਵਿੱਚੋ 234ਵਾਂ ਸਥਾਨ ਪ੍ਰਾਪਤ ਕਰਨ ਵਾਲੀ ਅਰਸ਼ਦੀਪ ਕੌਰ ਪੁੱਤਰੀ ਇਕਬਾਲ ਸਿੰਘ ਅਤੇ ਦਸਵੀ ਵਿਚੋਂ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਤੇ ਸਟੇਟ ' ਚੋ 17ਵਾਂ ਪ੍ਰਾਪਤ ਕਰਨ ਵਾਲੀ ਨਿਹਾਰਿਕਾ ਪੁੱਤਰੀ ਪਰਮਜੀਤ ਸ਼ੀਹਮਾਰ ਨੂੰ ਯਾਦਗਾਰੀ ਚਿੰਨ੍ਹ ਤੇ ਮੈਡਲ ਨਾਲ਼ ਸਨਮਾਨ ਕੀਤਾ।ਇਸ ਮੌਕੇ ਤੇ ਪ੍ਰਿੰ.ਸਰਬਜੀਤਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਹੋਰ ਬਿਹਤਰ ਨਤੀਜੇ ਦੇਣ ਦਾ ਵਿਸ਼ਵਾਸ ਦਿੱਤਾ । ਇਸ ਮੌਕੇ ਸਮਾਗਮ ਵਿੱਚ ਗੁਰਨਾਮ ਦਾਸ ਮਾਹੀ, ਸੁਸ਼ਮਾ ਰਾਣੀ, ਪੂਜਾ ਸ਼ਰਮਾ,ਜਤਿੰਦਰ ਕੌਰ ,ਸੋਨੀਆ,ਪ੍ਰਿਧੀ ਗੁਪਤਾ, ਸੌਰਵ ਕੁਮਾਰ, ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਹੋਏ ।