ਐਨ.ਆਰ.ਆਈ. ਦਾਨੀ ਸੱਜਣ ਵਲੋਂ ਬੱਚਿਆਂ ਨੂੰ ਈ ਕੰਟੈਂਟ ਨਾਲ ਪੜ੍ਹਾਈ ਕਰਵਾਉਣ ਲਈ ਪ੍ਰੋਜੈਕਟਰ ਲੈਣ ਲਈ ਸਹਿਯੋਗ ਰਾਸ਼ੀ ਭੇਟ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 3 ਮਈ,2024 : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੰਗੜੋਆ ਵਿਖੇ ਇਕ ਸਾਦੇ ਸਮਾਗਮ ਦੌਰਾਨ ਸਕੂਲ ਦੇ ਸਾਬਕਾ ਸੀ. ਐਚ.ਟੀ. ਸ.ਨਰਿੰਦਰ ਪਾਲ ਸਿੰਘ ਕਰੀਮਪੁਰੀ ਹਾਲ ਨਿਵਾਸੀ ਆਸਟ੍ਰੇਲੀਆ ਜੀ ਵਲੋਂ ਸਕੂਲ ਨੂੰ ਪ੍ਰੋਜੈਕਟਰ ਲੈਣ ਲਈ
11000 ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ। ਸਕੂਲ ਮੁਖੀ ਰਮਨ ਕੁਮਾਰ ਨੇ ਦਾਨੀ ਸੱਜਣ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਉਪਰਾਲੇ ਨਾਲ ਬੱਚਿਆਂ ਨੂੰ ਵਧੀਆ ਤੇ ਡਿਜੀਟਲ ਢੰਗ ਤਰੀਕੇ ਨਾਲ ਪੜਾਈ ਕਰਵਾਉਣ ਵਿਚ ਮਦਦ ਹੋਵੇਗੀ। ਸਮੂਹ ਸਟਾਫ ਵੱਲੋਂ ਸਨਮਾਨ ਚਿੰਨ ਨਾਲ ਸਰਦਾਰ ਨਰਿੰਦਰ ਪਾਲ ਸਿੰਘ ਸਾਬਕਾ ਸੀ.ਐਚ.ਟੀ. ਨੂੰ ਸਨਮਾਨਿਤ ਕੀਤਾ ਗਿਆ।ਸਕੂਲ ਮੁਖੀ ਵਲੋਂ ਅੱਗੇ ਤੋਂ ਵੀ ਇਸੇ ਤਰ੍ਹਾਂ ਸਕੂਲ ਨਾਲ ਜੁੜੇ ਰਹਿਣ ਤੇ ਸਹਿਯੋਗ ਕਰਨ ਲਈ ਅਪੀਲ ਕੀਤੀ ਤੇ ਧੰਨਵਾਦ ਕੀਤਾ।ਇਸ ਮੌਕੇ ਸ਼੍ਰੀ ਮਤੀ ਰਿੰਕੂ ਚੋਪੜਾ,ਸ਼੍ਰੀ ਮਤੀ ਸ਼ੈਲੀ ਜੈਰਥ,ਸ਼੍ਰੀ ਮਤੀ ਗਗਨਦੀਪ,ਸ਼੍ਰੀ ਮਨਪ੍ਰੀਤ ਸਿੰਘ, ਕੁਮਾਰੀ ਬਲਵਿੰਦਰ,ਸ਼ਾਲੀਨਤਾ ਭਨੋਟ,ਕਮਲੇਸ਼ ਕੌਰ,ਹਰਜੀਤ ਕੌਰ,ਰਜਨੀ ਬਾਲਾ,ਭੋਲੀ,ਅਭਿਸ਼ੇਕ ਟੋਪਨੋ ,ਗੁਰਜਿੰਦਰ ਕੌਰ ਆਦਿ ਹਾਜਰ ਰਹੇ।