ਸਿਹਤ ਵਿਭਾਗ ਨੇ ਵੋਟਾਂ ਦੌਰਾਨ ਆਮ ਲੋਕਾਂ ਅਤੇ ਪੋਲਿੰਗ ਸਟਾਫ ਨੂੰ ਗਰਮੀ ਤੋਂ ਬਚਾ ਲਈ ਟ੍ਰੇਨਿੰਗ ਕਰਵਾਈ
ਰੂਪਨਗਰ, 2 ਮਈ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਵੋਟਾਂ ਦੌਰਾਨ ਆਮ ਜਨਤਾ ਅਤੇ ਪੋਲਿੰਗ ਸਟਾਫ ਨੂੰ ਹੀਟ ਸਟਰੋਕ ਤੋਂ ਬਚਾ ਲਈ ਟ੍ਰੇਨਿੰਗ ਸੈਕਟਰ ਅਫ਼ਸਰ ਅਤੇ ਵੋਟਾਂ ਦੀਆਂ ਡਿਊਟੀਆਂ ਦੌਰਾਨ ਲੱਗੇ ਸਿਹਤ ਵਿਭਾਗ ਤੇ ਕਰਮਚਾਰੀ ਜਿਸ ਵਿੱਚ ਕਮਿਊਨਿਟੀ ਹੈਲਥ ਅਫਸਰ, ਹੈਲਥ ਸੁਪਰਵਾਈਜ਼ਰ, ਹੈਲਥ ਵਰਕਰ, ਏਨਮ ਅਤੇ ਆਸ਼ਾ ਵਰਕਰਾਂ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਇਸ ਦੇ ਤਹਿਤ ਡਾ. ਮਨੂ ਵਿਜ ਸਿਵਲ ਸਰਜਨ ਰੂਪਨਗਰ ਦੀ ਪ੍ਰਧਾਨਗੀ ਹੇਠ ਹੈਲਥ ਸਟਾਫ ਅਤੇ ਸੈਕਟਰ ਅਫਸਰਾਂ ਦੀ ਟ੍ਰੇਨਿੰਗ ਕਰਵਾਈ ਗਈ।
ਇਸ ਮੌਕੇ ਉਤੇ ਬੋਲਦਿਆਂ ਡਾ. ਪ੍ਰਭਲੀਨ ਜ਼ਿਲ੍ਹਾ ਐਪੀਡਮੋਲੋਜਿਸਟ ਨੇ ਕਿਹਾ ਕਿ ਸੂਬੇ ’ਚ ਇਸ ਗਰਮੀ ਦੇ ਮੌਸਮ ਦੌਰਾਨ ਦਿਨ ਦਾ ਤਾਪਮਾਨ ਦਿਨੋ-ਦਿਨ ਵੱਧ ਰਿਹਾ ਹੈ, ਇਸ ਮੌਸਮ ’ਚ ਸਭ ਤੋਂ ਵੱਡੀ ਸਮੱਸਿਆ ਹੈ ਗਰਮੀ ਦੀ ਲਹਿਰ ਕਾਰਨ ਹੋਣ ਵਾਲੀਆਂ ਬੀਮਾਰੀਆਂ।
ਜੂਨ ਮਹੀਨੇ ਵਿੱਚ ਵੋਟਾਂ ਦੇ ਦੌਰਾਨ ਗਰਮੀ ਆਪਣੇ ਸਿਖਰ ਤੇ ਹੋਵੇਗੀ ਇਸ ਦੌਰਾਨ ਲੂ ਲੱਗਣ ਦਾ ਵੀ ਖਤਰਾ ਬਣਿਆ ਰਹੇਗਾ ਆਮ ਲੋਕਾਂ ਨੂੰ ਗਰਮੀ ਤੋਂ ਬਚਣ ਸਬੰਧੀ ਜਿਲ੍ਹਾ ਸਿਹਤ ਵਿਭਾਗ ਨਾਲ ਗਰਮੀ ਦੇ ਮੌਸਮ ਦੇ ਮੱਦੇ ਨਜ਼ਰ ਸੰਭਾਵੀ ਸਿਹਤ ਖਤਰਿਆਂ ਨੂੰ ਨਜਿੱਠਣ ਲਈ ਢੁਕਵੇ ਪ੍ਰਬੰਧ ਕਰ ਲਏ ਹਨ ਤਾਂ ਜੋ ਪ੍ਰਭਾਵਿਤ ਲੋਕਾਂ ਲਈ ਤੁਰੰਤ ਡਾਕਟਰੀ ਸਹਾਇਤਾ ਯਕੀਨੀ ਬਣਾਏ ਜਾ ਸਕੇ।
ਉਹਨਾਂ ਕਿਹਾ ਕਿ ਕੁੱਝ ਸਾਵਧਾਨੀਆਂ ਵਰਤ ਕੇ ਗਰਮੀ ਤੋਂ ਹੋਣ ਵਾਲੀਆਂ ਬੀਮਾਰੀਆਂ ਅਤੇ ਇਸ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਤਾਪਮਾਨ ਸਰੀਰ ਦੀ ਤਾਪਮਾਨ ਨਿਯਮ ਪ੍ਰਣਾਲੀ ਨੂੰ ਵਿਗਾੜ ਦਿੰਦਾ ਹੈ ਅਤੇ ਗਰਮੀ ਨਾਲ ਸਬੰਧਿਤ ਬੀਮਾਰੀਆਂ ਦਾ ਕਾਰਨ ਬਣਦਾ ਹੈ। ਲੂਹ ਲੱਗਣ ਨਾਲ ਸਰੀਰ ਗਰਮ ਲਾਲ ਅਤੇ ਚਮੜੀ ਖੁਸ਼ਕ ਹੋ ਜਾਂਦੀ ਹੈ। ਸਰੀਰ ਦਾ ਤਾਪਮਾਨ 40 ਡਿਗਰੀ ਤੋਂ ਵੱਧ ਸਕਦਾ ਹੈ।
ਇਸ ਤੋਂ ਇਲਾਵਾ ਮਾਨਸਿਕ ਸੰਤੁਲਨ ਦਾ ਵਿਗੜਨਾਂ, ਬਹੁਤ ਤੇਜ ਸਿਰ ਦਰਦ ਹੋਣਾ, ਚੱਕਰ ਆਉਣਾ, ਬੇਹੋਸ਼ੀ ਹੋਣਾ, ਮਾਸ ਪੇਸ਼ੀਆਂ ਦੀ ਕੰਮਜੋਰੀ ਜਾਂ ਕੜਵੱਲ ਹੋਣੀ, ਉਲਟੀਆਂ ਲੱਗਣੀਆਂ, ਦਿਲ ਦੀ ਧੱੜਕਣ ਤੇਜ ਹੋਣੀ, ਸਾਹ ਦਾ ਫੁੱਲਣਾ, ਜੁਬਾਨ ਦਾ ਲੜਖੜਾਉਣਾ, ਤੋਰ ਦਾ ਲੜਖੜਾਉਣਾ, ਦੌਰਾ ਪੈਣਾ, ਗੱਲ ਨੂੰ ਸਮਝਣ ਵਿੱਚ ਮੁਸ਼ਕਿਲ ਆਉਣੀ, ਲੂਹ ਦੇ ਲੱਛਣ ਗਿਣੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਇਕ ਦਮ ਲੂਹ ਲੱਗਦੀ ਹੈ ਤਾਂ ਉਸ ਨੂੰ ਤੁਰੰਤ ਠੰਡੀ ਜਗ੍ਹਾ ਤੇ ਲੈ ਜਾਇਆ ਜਾਵੇ ਅਤੇ ਐਬੂਲੈਂਸ ਬੁਲਾਈ ਜਾਵੇ। ਉਸਦੇ ਕੱਪੜੇ ਢਿੱਲੇ ਕੀਤੇ ਜਾਣ, ਪਾਣੀ ਪੀਲਾਇਆ ਜਾਵੇ ਅਤੇ ਉਸ ਦੇ ਉੱਪਰ ਠੰਡਾ ਪਾਣੀ ਪਾਇਆ ਜਾਵੇ ਅਤੇ ਪੱਖਾ ਕੀਤਾ ਜਾਵੇ, ਹੋ ਸਕੇ ਤਾਂ ਉਸਦੀ ਗਰਦਨ, ਕੱਛ, ਲੱਕ ਉੱਤੇ ਬਰਫ ਰੱਖੀ ਜਾਵੇ ਅਤੇ ਹਸਪਤਾਲ ਲੈ ਜਾਇਆ ਜਾਵੇ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਦੌਰਾਨ ਲੂ ਤੋਂ ਬਚਣ ਲਈ ਹਲਕੇ ਰੰਗ ਦੇ ਪੂਰੇ ਸਰੀਰ ਨੂੰ ਢੱਕਣ ਵਾਲੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ, ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਢੱਕਣ ਲਈ ਛਤਰੀ, ਟੋਪੀ, ਤੋਲੀਏ, ਪੱਗ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾਵੇ, ਨੰਗੇ ਪੈਰ ਧੁੱਪ ’ਚ ਨਾ ਜਾਇਆ ਜਾਵੇ।
ਜੋ ਲੋਕ ਧੁੱਪ ’ਚ ਕੰਮ ਕਰਦੇ ਹਨ ਉਹ ਸਰੀਰ ਦਾ ਤਾਪਮਾਨ ਠੀਕ ਰੱਖਣ ਲਈ ਥੋੜ੍ਹੀ ਦੇਰ ਬਾਅਦ ਛਾਵੇਂ ਆਰਾਮ ਕਰਨ ਜਾਂ ਸਿਰ ’ਤੇ ਗਿੱਲਾ ਤੌਲੀਆ ਜਾਂ ਕੱਪੜਾ ਜ਼ਰੂਰ ਰੱਖਣ, ਧੁੱਪ ’ਚ ਜਾਣ ਵੇਲੇ ਹਮੇਸ਼ਾ ਪਾਣੀ ਨਾਲ ਲੈ ਕੇ ਜਾਓ।