ਰਾਣਾ ਸ਼ੂਗਰਜ ਮਿਲ ਬੁੱਟਰ ਸਿਵਿਆਂ ਵਲੋ ਚੁਕੰਦਰ ਦੇ 12 ਸੀਜ਼ਨ ਦਾ ਆਰੰਭ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ 2 ਮਈ 2024-ਰਾਣਾ ਸ਼ੂਗਰ ਮਿੱਲ ਬੁੱਟਰ ਸਿਵਿਆਂ ਵਿਖੇ ਚੁਕੰਦਰ ਦੀ ਪਿੜਾਈ ਦੇ 12 ਵੇ ਸੀਜ਼ਨ ਦਾ ਉਦਘਾਟਨ ਰਾਣਾ ਰਾਜਵੰਤ ਕੌਰ ਨੇ ਕੀਤਾ ਇਸ ਮੌਕੇ ਪਹਿਲੇ ਪੰਜ ਕਿਸਾਨਾਂ ਟਰਾਲੀਆਂ ਦੇ ਮਾਲਕਾ ਨੂੰ ਰਾਣਾ ਗੁਰਜੀਤ ਸਿੰਘ ਵਿਧਾਇਕ ਨੇ ਇਨਾਮ ਵਜੋਂ ਸਪਰੇਅ ਪੰਪ ਦਿਤੇ। ਇਸ ਮੌਕੇ ਰਾਣਾ ਗੁਰਜੀਤ ਸਿੰਘ ਵਲੋ ਚਕੰਦਰ ਦੀ ਫਸਲ ਲੈ ਕਿ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆ ਚਕੰਦਰ ਦੀ ਫ਼ਸਲ ਵਿਚ ਆਉਂਦੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਦਰਾ ਕੀਤਾ ਅਤੇ ਉਨ੍ਹਾਂ ਕਿਸਾਨਾਂ ਵਲੋ ਮਿੱਲ ਨੂੰ ਦਿੱਤੇ ਜਾਂਦੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਾਲ ਚਕੰਦਰ ਦੀ ਫ਼ਸਲ ਬਹੁਤ ਚੰਗੀ ਹੈ ਜੋ ਕਿਸਾਨਾਂ ਅਤੇ ਮਿੱਲ ਵਾਸਤੇ ਲਾਹੇਵੰਦ ਹੋਵੇਗੀ।ਇਸ ਮੌਕੇ ਅਮਰੀਕ ਸਿੰਘ ਬੁੱਟਰ (ਵੀ.ਪੀ) ਨੇ ਕਿਸਾਨਾਂ ਨੂੰ ਅਪੀਲ ਕੀਤੀ ਚਕੰਦਰ ਮਿੱਲ ਵਿਚ ਮਿੱਟੀ ਅਤੇ ਪੱਤੀਆਂ ਰਹਿਤ ਲੈ ਕਿ ਆਉਣ। ਇਸ ਮੌਕੇ ਹਰਜੀਤ ਸਿੰਘ ਪਰਮਾਰ, ਫਗਵਾੜਾ,ਰਾਣਾ ਇੰਦਰ ਪਾਲ ਸਿੰਘ ਵਿਧਾਇਕ, ਰਾਣਾ ਵੀਰ ਪ੍ਰਤਾਪ ਸਿੰਘ,ਰਾਣਾ ਪ੍ਰੀਤ ਇੰਦਰ ਸਿੰਘ, ਰਾਣਾ ਕਰਨ ਪ੍ਰਤਾਪ ਸਿੰਘ, ਪ੍ਰਤਾਪ ਸਿੰਘ ਜੀ ਐਮ,ਸੁਖਚੈਨ ਸਿੰਘ, ਮਾਕੂਲ ਸਿੱਧੂ,ਸੁਖਜੀਤ ਸਿੰਘ, ਹਰਵਿੰਦਰ ਪਾਲ ਸਿੰਘ ਸੂਦ ਸਮੇਤ ਵੱਡੀ ਗਿਣਤੀ ਵਿਚ ਮਿੱਲ ਪ੍ਰਬੰਧਕ ਅਤੇ ਕਿਸਾਨ ਪੁੱਜੇ ਹੋਏ ਸਨ।