ਬਲਵੀਰ ਸਿੰਘ ਕੁਠਾਲਾ ਅਕਾਲੀ ਦਲ ਦੀ ਜਰਨਲ ਕੌਂਸਲ ਮੈਂਬਰ ਨਿਯੁਕਤ
ਪਾਰਟੀ ਵੱਲੋਂ ਦਿੱਤੀ ਗਈ ਜਿੰਮੇਦਾਰੀ ਨੂੰ ਆਪਣੇ ਵੱਲੋਂ ਬਾਖੂਬੀ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ --ਕੁਠਾਲਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 1 ਮਈ 2024- ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਹੈਡਕੁਆਰਟਰ ਤੋ ਹੋਈਆ ਨਿਯੁਕਤੀਆਂ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦੇ ਸਾਥੀ ਬਲਵੀਰ ਸਿੰਘ ਕੁਠਾਲਾ ਨੂੰ ਪਾਰਟੀ ਦੀ ਜਰਨਲ ਕੌਂਸਲ ਮੈਂਬਰ ਨਿਯੁਕਤ ਕੀਤਾ ਹੈ।
ਦੱਸਣਯੋਗ ਹੈ ਕੇ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇ ਦੌਰਾਨ ਫੈਡਰੇਸ਼ਨ ਦੀਆਂ ਮੌਹਰਲੀਆਂ ਸਫਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ. ਬਲਵੀਰ ਸਿੰਘ ਕੁਠਾਲਾ ਜਿਲ੍ਹਾ ਮਾਲੇਰਕੋਟਲਾ ਤੇ ਸੰਗਰੂਰ ਵਿੱਚ ਚੰਗਾ ਅਧਾਰ ਰੱਖਣ ਵਾਲੇ ਸਰਗਰਮ ਆਗੂ ਹਨ । ਉਹਨਾਂ ਦੀ ਨਿਯੁਕਤੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੋਰ ਮਜਬੂਤੀ ਮਿਲੀ ਹੈ।
ਇਸ ਸਮੇਂ ਸ.ਬਲਵੀਰ ਸਿੰਘ ਕੁਠਾਲਾ ਨੇ ਸ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬਿਕਰਮ ਸਿੰਘ ਮਜੀਠੀਆ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ,ਸ ਦਲਜੀਤ ਸਿੰਘ ਚੀਮਾ ਮੈਂਬਰ ਕੋਰ ਕਮੇਟੀ ਅਕਾਲੀ ਦਲ,ਸ ਚਰਨਜੀਤ ਸਿੰਘ ਬਰਾੜ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਜੱਥੇਦਾਰ ਕਰਨੈਲ ਸਿੰਘ ਪੀਰ ਮਹੁੰਮਦ ਜਨਰਲ ਸਕੱਤਰ ਬੁਲਾਰਾ ਸ਼੍ਰੋਮਣੀ ਅਕਾਲੀ ਦਲ, ਸ ਇਕਬਾਲ ਸਿੰਘ ਝੂੰਦਾ ਮੈਂਬਰ ਕੋਰ ਕਮੇਟੀ ਅਕਾਲੀ ਦਲ, ਮੈਡਮ ਜਾਹਿਦਾ ਸੁਲੇਮਾਨ ਹਲਕਾ ਇੰਚਾਰਜ਼ ਮਲੇਰਕੋਟਲਾ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਪੂਰਨ ਭਰੋਸਾ ਦਿੱਤਾ ਹੈ ਕਿ ਉਹ ਪਾਰਟੀ ਲਈ ਤਨ,ਮਨ, ਧੰਨ ਨਾਲ ਦਿਨ ਰਾਤ ਸੇਵਾ ਕਰਨਗੇ ਅਤੇ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਦਾਰੀ ਨੂੰ ਆਪਣੇ ਵੱਲੋਂ ਬਾਖੂਬੀ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।