ਭਾਰਤ ਵਿਕਾਸ ਪਰਿਸ਼ਦ ਸ਼ਹਿਰੀ ਨੇ ਮਜ਼ਦੂਰਾਂ ਨੂੰ ਕੱਪੜੇ ਭੇਂਟ ਕਰਕੇ ਮਨਾਇਆ ਮਜ਼ਦੂਰ ਦਿਹਾੜਾ
ਰੋਹਿਤ ਗੁਪਤਾ
ਗੁਰਦਾਸਪੁਰ 1 ਮਈ 2024- ਸਤਿੰਦਰ ਸਿੰਘ ਬੇਦੀ ਪ੍ਰੈਸ ਸਕੱਤਰ ਭਾਰਤ ਵਿਕਾਸ ਪ੍ਰੀਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਨੇ ਦੱਸਿਆ ਕਿ ਅੱਜ ਸਵੇਰੇ ਲੇਬਰ ਸ਼ੈੱਡ ਦੇ ਸਾਹਮਣੇ ਪਿੰਡ ਸ਼ਕਰਗੜ੍ਹ ਸਕੂਲ ਗੁਰਦਾਸਪੁਰ ਵਿਖੇ ਲੇਬਰ ਸ਼ੈੱਡ ਦੇ ਸਾਹਮਣ ਭਾਰਤ ਵਿਕਾਸ ਪ੍ਰੀਸ਼ਦ ਗੁਰਦਾਸਪੁਰ ਸ਼ਹਿਰੀ ਸ਼ਾਖਾ ਅਤੇ ਬੀਵੀਪੀ ਸਵਾਮੀ ਵਿਵੇਕਾਨੰਦ ਸ਼ਾਖਾ ਵੱਲੋਂ ਮਜ਼ਦੂਰ ਦਿਹਾੜਾ ਪ੍ਰੋਜੈਕਟ ਇੰਚਾਰਜ ਰਮੇਸ਼ ਸਲਹੋਤਰਾ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਵਿਜੇ ਕਪੂਰ ਬਰਾਂਚ ਮੈਨੇਜਰ ਐਸ.ਐਮ. ਐਫ.ਜੀ.ਕ੍ਰੈਡਿਟ ਲਿਮਟਿਡ, ਗੁਰਦਾਸਪੁਰ ਹਾਜ਼ਰ ਸਨ। ਉਨ੍ਹਾਂ ਮਜ਼ਦੂਰ ਦਿਵਸ ਬਾਰੇ ਚਰਚਾ ਕਰਦਿਆਂ ਕਿਹਾ ਕਿ ਜਿਨ੍ਹਾਂ ਦਾ ਅੱਜ ਅਸੀਂ ਦਿਨ ਮਨਾ ਰਹੇ ਹਾਂ ਤੇ ਜਿਨਾਂ ਦੇ ਨਾਂ ’ਤੇ ਪੂਰੇ ਭਾਰਤ ਵਿੱਚ ਛੁੱਟੀ ਕੀਤੀ ਗਈ ਹੈ, ਉਹ ਮਜ਼ਦੂਰ ਅੱਜ ਵੀ ਕੰਮ ਕਰ ਰਹੇ ਹਨ।
ਉਨ੍ਹਾਂ ਤੋਂ ਇਲਾਵਾ ਰਮੇਸ਼ ਸਲਹੋਤਰਾ, ਸੋਹਨ ਲਾਲ, ਬੀ.ਬੀ ਗੁਪਤਾ, ਰਾਜੇਸ਼ ਸਲਹੋਤਰਾ ਅਤੇ ਸੁਨੀਲ ਮਹਾਜਨ ਨੇ ਵੀ ਮਜ਼ਦੂਰ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਮਜ਼ਦੂਰਾਂ ਨੂੰ ਭਾਰਤ ਵਿਕਾਸ ਪਰਿਸ਼ਦ ਦੀ ਸ਼ਹਿਰੀ ਬਰਾਂਚ ਵੱਲੋਂ ਕੱਪੜੇ ਭੇਂਟ ਕੀਤੇ ਗਏ ਅਤੇ ਮਜ਼ਦੂਰਾਂ ਨੂੰ ਚਾਹ ਅਤੇ ਬਿਸਕੁਟ ਵੀ ਵਰਤਾਏ ਗਏ। ਇਸ ਦੌਰਾਨ ਕੱਪੜਾ ਬੈਂਕ ਦੇ ਇੰਚਾਰਜ ਬੀ. ਬੀ. ਗੁਪਤਾ ਵੀ ਮੌਜੂਦ ਸਨ।
ਰਮੇਸ਼ ਸਲਹੋਤਰਾ ਦਾ ਸਹਿਯੋਗ ਸੋਹਨ ਲਾਲ ਪ੍ਰਧਾਨ ਸਵਾਮੀ ਵਿਵੇਕਾਨੰਦ ਸ਼ਾਖਾ, ਸੁਰਜੀਤ ਸਿੰਘ, ਵਿਜੇ ਬਾਂਸਲ, ਸ਼ਸ਼ੀ ਕਾਂਤ ਮਹਾਜਨ ਨੇ ਕੀਤਾ। ਇਹਨਾਂ ਤੋਂ ਇਲਾਵਾ ਸਮਾਗਮ ਵਿੱਚ ਰਾਜੇਸ਼ ਸਲਹੋਤਰਾ ਪ੍ਰਧਾਨ, ਸ਼ੈਲੇਂਦਰ ਭਾਸਕਰ ਜਨਰਲ ਸਕੱਤਰ, ਬਲਵਿੰਦਰ ਡੋਗਰਾ, ਸ. ਰੋਮੇਸ਼ ਸ਼ਰਮਾ, ਮਨੋਹਰ ਲਾਲ, ਸੁਨੀਲ ਸੋਨੂੰ, ਪਵਨ ਰਾਏ, ਇੰਜੀਨੀਅਰ ਲਲਿਤ ਕੁਮਾਰ, ਅਨੁਰੰਜਨ ਸੈਣੀ, ਸ਼ਿਵ ਗੌਤਮ, ਪ੍ਰੋਫੈਸਰ ਮਹਿੰਦਰ ਕੁਮਾਰ, ਅਮਰਜੀਤ ਸਿੰਘ, ਅਮਰ ਨਾਥ, ਸਤਵਿੰਦਰ ਬੇਦੀ, ਚੀਮਾ ਸਹਾਇਕ ਐਕਸੀਅਨ, ਸੋਹਨ ਲਾਲ, ਸੰਜੀਵ ਕੁਮਾਰ, ਜੈ ਦੀਪ, ਅਤੇ ਤਰੁਣ ਮਹਾਜਨ ਆਦਿ ਸ਼ਾਮਿਲ ਹੋਏ।