BSP ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਵਲੋਂ ਬਾਰ ਐਸੋਏਸ਼ਨ ਫਰੀਦਕੋਟ ’ਚ ਚੋਣ ਪ੍ਰਚਾਰ
ਕੋਟਕਪੂਰਾ, 1 ਮਈ 2024 :- ਅੱਜ ਜਿਲ੍ਹਾ ਕਚੈਹਿਰੀਆਂ ਫਰੀਦਕੋਟ ਦੀ ਬਾਰ ਐਸੋਏਸ਼ਨ ’ਚ ਬਸਪਾ ਦੇ ਲੋਕ ਸਭਾ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਵੱਲੋਂ ਚੌਣ ਪ੍ਰਚਾਰ ਕੀਤਾ ਗਿਆ, ਜਿਸ ’ਚ ਭਾਰੀ ਸੰਖਿਆਂ ਵਿੱਚ ਐਡਵੋਕੇਟਸ ਅਤੇ ਕਲਰਕਾਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਐਡਵੋਕੇਟ ਅਵਤਾਰ ਕਿ੍ਰਸ਼ਨ ਵੱਲੋਂ ਯੂ.ਪੀ. ’ਚ ਬਸਪਾ ਦੀ ਸਰਕਾਰ ਦੌਰਾਨ ਚਾਰ ਵਾਰ ਦੀ ਮੁੱਖਮੰਤਰੀ ਭੈਣ ਕੁਮਾਰੀ ਮਾਇਆਵਤੀ ਦੁਆਰਾ ਕੀਤੇ ਗਏ ਜਨ ਹਿੱਤ ਕੰਮਾਂ ਬਾਰੇ ਦੱਸਿਆ ਗਿਆ। ਸੀਨੀਅਰ ਐਡਵੋਕੇਟ ਜਗਦੀਸ਼ ਕੁਮਾਰ ਨੇ ਆਪਣੇ ਸੰਬੋਧਣ ’ਚ ਬਸਪਾ ਪਾਰਟੀ ਦੇ ਇਤਿਹਾਸ, ਜਨ ਨਾਇਕ ਸ਼੍ਰੀ ਕਾਂਸ਼ੀ ਰਾਮ ਬਾਰੇ ਅਤੇ ਦੇਸ਼ ਦੀ ਅਜਾਦੀ ਦੇ ਅੰਦੋਲਨ ’ਚ ਐਸ.ਸੀ/ਐਸ.ਟੀ ਅਤੇ ਪੱਛੜੀਆ ਸ਼੍ਰੇਣੀ ਦੇ ਯੋਗਦਾਨ ਬਾਰੇ ਜਿਕਰ ਕੀਤਾ ਗਿਆ। ਕਲਰਕ ਐਸੋਏਸ਼ਨ ਦੇ ਪ੍ਰਧਾਨ ਨਿਰਮਲ ਸਿੰਘ ਵਲੋਂ ਗੁਰਬਖਸ਼ ਸਿੰਘ ਚੌਹਾਨ ਨੂੰ ਬਸਪਾ ਦੇ ਲੌਕ ਸਭਾ ਉਮੀਦਵਾਰ ਬਣਨ ਤੇ ਵਧਾਈ ਦਿੱਤੀ ਗਈ। ਸਾਰੇ ਕਲਰਕ ਸਾਥੀਆਂ ਵਲੋਂ ਇਸ ਗੱਲ ਦਾ ਜਿਕਰ ਕੀਤਾ ਗਿਆ ਬਸਪਾ ਦੇ ਲੌਕ ਸਭਾ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਨੇ ਸੰਨ 1980 ਤੋਂ 2014 ਤੱਕ ਕੈਚਹਿਰੀ ’ਚ ਬਤੌਰ ਕਲਰਕ ਦੇ ਰੂਪ ’ਚ ਸਾਡੇ ਨਾਲ ਸਮਾਂ ਬਤਾਇਆ ਹੈ ਅਤੇ ਉਹ ਕਲਰਕ ਐਸੋਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਅੰਤ ’ਚ ਬਾਰ ਐਸੋਏਸ਼ਨ ਦੇ ਸਾਥੀਆਂ ਵੱਲੋਂ ਸ.ਚੌਹਾਨ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸੀਨੀਅਰ ਐਡਵੋਕਟ ਜੋਗਿੰਦਰ ਸਿੰਘ, ਸੀਨੀਅਰ ਐਡਵੋਕਟ ਲਖਵਿੰਦਰ ਸਿੰਘ ਗੋਲੇਵਾਲਾ, ਐਡਵੋਕੇਟ ਬਿਕਰਮ ਸਿੰਘ ਬਰਾੜ, ਐਡਵੋਕੇਟ ਜਤਿੰਦਰ ਬਾਂਸਲ, ਐਡਵੋਕੇਟ ਗੁਰਜਿੰਦਰ ਸਿੰਘ ਸਮੂਹ ਐਡਵੋਕੇਟ ਸਹਿਬਾਨ ਅਤੇ ਕਲਰਕ ਐਸੋਏਸ਼ਨ ਤੋਂ ਸਿਮਰ ਸਿੰਘ, ਗੁਰਤੇਜ ਸਿੰਘ, ਹੈਪੀ ਅਟਵਾਲ, ਪ੍ਰਸੋਤਮ ਸਿੰਘ, ਹਰਪ੍ਰੀਤ ਬਾਲੀ, ਕੁਲਵਿੰਦਰ ਸਿੰਘ, ਰਾਜੂ ਸਿੰਘ, ਰਮੇਸ਼ ਸਿੰਘ ਆਦਿ ਸਾਥੀ ਸਾਮਿਲ ਸਨ।