ਜਥੇਬੰਦਕ ਅਧਿਆਪਕ ਕਾਰਜਸ਼ਾਲਾ ਦੌਰਾਨ 93 ਅਧਿਆਪਕ ਅਤੇ ਪਿ੍ਰੰਸੀਪਲ ਸਨਮਾਨਿਤ
ਦੀਪਕ ਗਰਗ
ਕੋਟਕਪੂਰਾ, 1 ਮਈ 2024 :- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਵੱਲੋਂ ਅਧਿਆਪਕ ਸਨਮਾਨ ਕਾਰਜਸਾਲਾ ਸਮਾਗਮ ਦਾ ਆਯੋਜਨ ਜੋਨਲ ਦਫਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਿੱਖਾਂਵਾਲਾ ਰੋਡ ਕੋਟਕਪੂਰਾ ਵਿਖੇ ਕੀਤਾ ਗਿਆ, ਜਿਸ ਵਿੱਚ 93 ਵੱਖ-ਵੱਖ ਸਕੂਲਾਂ/ਕਾਲਜਾਂ ਦੇ ਪਿ੍ਰੰਸੀਪਲ, ਪ੍ਰੋਫੈਸਰ ਅਤੇ ਅਧਿਆਪਕ ਸਹਿਬਾਨ ਵੱਲੋਂ ਸਮੂਲੀਅਤ ਕੀਤੀ ਗਈ। ਵੀਰ ਅਮਰਜੀਤ ਸਿੰਘ ਵੱਲੋਂ ਪ੍ਰੋਗਰਾਮ ਦੀ ਸੁਰੂਆਤ ਨਾਲ ਸਬਦ ਗਾਇਨ ਨਾਲ ਕੀਤੀ ਗਈ। ਜੋਨਲ ਪ੍ਰਧਾਨ ਸ. ਰਣਜੀਤ ਸਿੰਘ ਖੱਚੜਾਂ ਵੱਲੋਂ ਹਾਜਰੀਨ ਅਧਿਆਪਕਾਂ ਨੂੰ ਜੀ ਆਇਆਂ ਕਹਿਣ ਉਪਰੰਤ ਸ. ਕਰਮਜੀਤ ਸਿੰਘ ਜੋਨਲ ਕੋਆਰਡੀਨੇਟਰ ਅਧਿਆਪਕ ਵਿੰਗ ਨੇ ਮੌਜੂਦਾ ਪ੍ਰਪੇਖ ਵਿੱਚ ਅਧਿਆਪਕ ਦਾ ਰੋਲ ਵਿਸੇ ਤੇ ਵਿਚਾਰ ਸਾਂਝੇ ਕੀਤੇ। ਅਧਿਆਪਕਾਂ ਵੱਲੋਂ ਅਜੋਕੇ ਸਿੱਖਿਆ ਪ੍ਰਬੰਧ ਦੇ ਮੱਦੇਨਜਰ ਵਿਦਿਆਰਥੀਆਂ ਦੇ ਨੈਤਿਕ ਵਿਕਾਸ ਵਿੱਚ ਅਧਿਆਪਕ ਦੀ ਭੂਮਿਕਾ ਵਿਸੇ ਤੇ ਵਿਚਾਰਾਂ ਦੀ ਸਾਂਝ ਪਾਈ। ਡਾ. ਅਵਨਿੰਦਰ ਪਾਲ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਉਦੇਸ ਸਰਬੱਤ ਦੇ ਭਲੇ ਦਾ ਉਦੇਸ ਸਾਂਝਾ ਕਰਦੇ ਕਿਹਾ ਕਿ ਅਨੈਤਿਕਤਾ ਦੀ ਬਹੁਤਾਤ ਵਿੱਚ ਅਸੀਂ ਕੋਈ ਨੈਤਿਕਤਾ ਦਾ ਕੋਈ ਬੀਜ ਖਿਲਾਰ ਸਕੀਏ ਤਾਂ ਆਪਣਾ ਜੀਵਨ ਦਾ ਕੁਝ ਹਿੱਸਾ ਸਫਲਾ ਕਰ ਸਕਾਂਗੇ ਅਤੇ ਗੁਰੂ ਨਾਨਕ ਜੀ ਵਾਂਗ ਬੇਆਰਾਮ ਹੋ ਕੇ ਅਧਿਆਪਕਾਂ ਨੂੰ ਬੇਅਰਾਮੀ ਵਿੱਚੋਂ ਖੁਸੀ ਮਹਿਸੂਸ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਬੱਚਿਆਂ ਲਈ ਵਧੀਆ ਸਮਾਜ ਸਿਰਜ ਕੇ ਜਾਣ ਵਾਸਤੇ ਸਮਾਂ ਦੇਣ ਲਈ ਅਧਿਆਪਕ ਵੀਰ ਭੈਣਾਂ ਦਾ ਧੰਨਵਾਦ ਕੀਤਾ। ਹਾਜਰ ਸਾਰੇ ਅਧਿਆਪਕਾਂ ਨੂੰ ਡਾ. ਅਵੀਨਿੰਦਰਪਾਲ ਸਿੰਘ, ਸ. ਰਣਜੀਤ ਸਿੰਘ, ਕਰਮਜੀਤ ਸਿੰਘ, ਚਮਕੌਰ ਸਿੰਘ, ਸਤਨਾਮ ਸਿੰਘ ਅਤੇ ਗੁਰਿੰਦਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸਿੰਘ ਸ. ਸਤਨਾਮ ਸਿੰਘ ਅਤੇ ਸ. ਜਗਮੋਹਨ ਸਿੰਘ ਵੱਲੋਂ ਨਿਭਾਈ ਗਈ। ਵੀਰ ਗੁਰਵਿੰਦਰ ਸਿੰਘ ਸਿਬੀਆਂ ਵੱਲੋਂ ਪੁਸਤਕ ਪ੍ਰਦਰਸਨੀ ਲਗਾਈ ਗਈ, ਜਿਸ ਦਾ ਅਧਿਆਪਕਾਂ ਵੱਲੋਂ ਬਹੁਤ ਲਾਹਾ ਲਿਆ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਸ. ਚਮਕੌਰ ਸਿੰਘ ਖੇਤਰ ਪ੍ਰਧਾਨ ਵੱਲੋਂ ਆਏ ਹੋਏ ਪਿ੍ਰੰਸੀਪਲ ਅਤੇ ਅਧਿਆਪਕ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ।