ਸੇਵਾ ਮੁਕਤੀ ਜੀਵਨ ਦਾ ਅੰਤ ਨਹੀਂ ਸਗੋਂ ਸ਼ੁਰੂਆਤ ਹੈ-ਡੀ.ਈ.ਓ ਮੁਹੰਮਦ ਖਲੀਲ
ਅੰਗਰੇਜੀ ਲੈਕਚਰਾਰ ਮੁਹੰਮਦ ਹਨੀਫ਼ ਦੀ ਸੇਵਾ ਮੁਕਤੀ 'ਤੇ ਵਿਸ਼ੇਸ਼ ਵਿਦਾਇਗੀ ਸਮਾਰਹ
ਮੁਹੰਮਦ ਇਸਮਾਈਲ ਏਸ਼ੀਆ
ਅਮਰਗੜ, 1 ਮਈ , 2024- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੌਂਦਾ ਵਿਖੇ ਅੰਗਰੇਜੀ ਲੈਕਚਰਾਰ ਮੁਹੰਮਦ ਹਨੀਫ਼ ਦੀ ਸੇਵਾ ਮੁਕਤੀ 'ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡੀਈਓ ਮੁਹੰਮਦ ਖਲੀਲ, ਅਧਿਆਪਕ ਦਲ ਦੇ ਸਾਬਕਾ ਜਿਲਾ ਪ੍ਰਧਾਨ ਮਹੁੰਮਦ ਰਫੀਕ, ਪ੍ਰਿੰਸੀਪਲ ਜਸਵੰਤ ਸਿੰਘ, ਡੀਪੀਈ ਹਰਮੀਤ ਸਿੰਘ, ਪਰਮੋਦ ਕੁਮਾਰ ਆਦਿ ਨੇ ਕਿਹਾ ਕਿ ਸੇਵਾ ਮੁਕਤੀ ਜੀਵਨ ਦਾ ਅੰਤ ਨਹੀਂ, ਸਗੋਂ ਸ਼ੁਰੂਆਤ ਹੈ। ਸੇਵਾ ਮੁਕਤੀ ਉਪਰੰਤ ਜਿੰਦਗੀ ਦੇ ਅਧੂਰੇ ਸੁਫ਼ਨੇ ਪੂਰੇ ਕਰਨੇ ਚਾਹੀਦੇ ਹਨ। ਸਮਾਜ ਸੇਵੀ ਕੰਮਾਂ ਵਿਚ ਵਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਪ੍ਰਿੰਸੀਪਲ ਨੀਲਮ ਵਰਮਾਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਰੁਝਾਨ ਭਰੇ ਕੰਮਾਂ ਵਿਚ ਕਿਸੇ ਮੁਲਾਜਮ ਦਾ ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਣਾ ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦਾ ਹੈ।ਲੈਕ ਹਨੀਫ਼ ਇਕ ਮਿਹਨਤੀ, ਸੁਝਵਾਨ ਤੇ ਯੋਗ ਅਧਿਆਪਕ ਹਨ ਜੋ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਕੇ ਪੜਾਉਂਦੇ ਹਨ। ਉਨਾਂ ਵੱਲੋਂ ਸਕੂਲ ਨੂੰ ਦਿੱਤੀਆਂ ਸੇਵਾਵਾਂ ਸਰਾਹਣਾਯੋਗ ਹਨ। ਇਸ ਮੌਕੇ ਪ੍ਰਿੰਸੀਪਲ ਨੀਲਮ ਵਰਮਾ, ਲੈਕ.ਮਨੋਜ ਕੁਮਾਰ, ਨੀਤੂ ਸ਼ਰਮਾ, ਸੁਖਵੀਰ ਸਿੰਘ, ਭੁਪਿੰਦਰ ਕੌਰ, ਰਮਨਦੀਪ ਕੌਰ ਆਦਿ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਨੇ ਲੈਕ ਮੁਹੰਮਦ ਹਨੀਫ਼ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ।